ਗੱਡੀਆਂ ਤੇ ਹਾਈ ਸਿਕਉਰਟੀ ਨੰਬਰ ਪਲੇਟ ਲਗਾਉਣਾ ਜਰੂਰੀ ਵਿੰਟੇਜ਼ ਵਾਲੀਆਂ ਗੱਡੀਆਂ ਨੂੰ ਕੀਤਾ ਜਾਵੇਗਾ ਜਬਤ - ਐਸ.ਪੀ ਕੁਲਵੰਤ ਰਾਏ

ਸ੍ਰੀ ਮੁਕਤਸਰ ਸਾਹਿਬ:- ਐਸ.ਐਸ.ਪੀ ਡੀ ਸੁਡਰਵਿਲੀ ਅਤੇ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜੋ ਵੀ ਵਾਹਨ ਹਾਈ ਸਿਕਊਰਟੀ ਨੰਬਰ ਪਲੇਟ ਤੋਂ ਬਿਨ੍ਹਾਂ ਸੜਕ ਤੇ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੁਲਿਸ ਵੱਲੋਂ ਲਗਾਏ ਗਏ ਨਾਕਿਆਂ ਦੋਰਾਨ ਜਬਤ ਕਰ ਲਿਆ ਜਾਵੇਗਾ। ਇਹਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਸ.ਪੀ ਰਾਏ ਨੇ ਦੱਸਿਆ ਕਿ ਕੇਂਦਰ ਮੋਟਰ ਵਹੀਕਲ ਐਕਟ 1988 ਦੇ ਸੈਕਸ਼ਨ 41 ਅਤੇ ਕੇਂਦਰ ਮੋਟਰ ਵਹੀਕਲ ਨਿਯਮ 1989 ਦੀ ਧਾਰਾ 50 ਅਨੁਸਾਰ ਹਰੇਕ ਚਾਰ ਅਤੇ ਦੋ ਪਹੀਆ ਵਾਹਨ ਤੇ ਹਾਈ ਸਿਕਉਰਟੀ ਨੰਬਰ ਪਲੇਟ ਲਗਾਉਣਾ ਜਰੂਰੀ ਹੈ।

ਉਨ੍ਹਾ ਦੱਸਿਆ ਕਿ ਬਿਨਾਂ ਹਾਈ ਸਿਕਉਰਟੀ ਨਬਰ ਪਲੇਟ ਦੇ ਪਹਿਲੀ ਵਾਰ ਫੜੇ ਜਾਣ ਤੇ  ਵਾਹਨ ਚਾਲਕ ਨੂੰ 2 ਹਜਾਰ ਰੁਪਏ ਜੁਰਮਾਨਾ , ਦੂਸਰੀ ਵਾਰ ਫੜੇ ਜਾਣ ਤੇ 3 ਹਜਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਗੱਡੀ ਨੂੰ ਜਬਤ ਵੀ ਕੀਤਾ ਜਾ ਸਕਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਜਿਸ਼ਟਰਿੰਗ ਅਥਾਰਿਟੀ ਕਮ ਐਸ.ਡੀ.ਐਮ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਡਾ. ਅਮਰਪਾਲ ਸਿੰਘ ਵੱਲੋਂ ਪਬਲਿਕ ਨੋਟਿਸ ਰਾਹੀਂ ਪੁਰਾਣੇ ਵਿੰਟੇਜ਼ ਰਜਿਸਟ੍ਰੇਂਸ਼ਨ ਨੰਬਰ ਰੱਦ ਕਰ ਦਿਤੇ ਗਏ ਸਨ, ਇਸ ਸਬੰਧ ਵਿਚ ਰਜਿਸ਼ਟਰਿੰਗ ਅਥਾਰਿਟੀ ਵੱਲੋਂ ਅਜਿਹੀਆਂ ਨੰਬਰ ਪਲੇਟਾਂ ਨੂੰ ਤਬਦੀਲ ਕਰਨ ਦੀ ਹਦਾਇਤ ਹੋਈ ਸੀ ਪਰ ਹਲੇ ਵੀ ਕੁਝ ਲੋਕ ਅਜਿਹੇ ਨੰਬਰ ਪਲੇਟਾਂ ਦਾ ਇਸਤਮਾਲ ਕਰ ਰਹੇ ਹਨ ਜੋ ਕਿ ਗਲਤ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਵਿੰਟੇਜ਼ (ਪੁਰਾਣੀਆਂ ਨੰਬਰ ਪਲੇਟਾਂ)  ਦੀ ਵਰਤੋਂ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਦੇ ਹੁਕਮ 28 ਜੂਨ ਨੂੰ ਪ੍ਰਾਪਤ ਹੋਏ ਸਨ ਇਸ ਸਬੰਧੀ ਜਿਲ੍ਹਾ ਪੁਲਿਸ ਦੇ ਟਰੈਫਿਕ ਵਿੰਗ ਵੱਲੋਂ ਅਜਿਹੀਆਂ ਗੱਡੀਆਂ ਨੂੰ ਜਬਤ ਕਰਕੇ ਥਾਣੇ ਲਿਜਾਣ ਦੀ ਪ੍ਰਕਿਰਿਆਂ ਅਰੰਭੀ ਗਈ ਹੈ।