ਦੋ ਜ਼ਿਲਿਆ ਦੀ ਧਰਤੀ ਨੂੰ ਪਾਣੀ ਦੇਣ ਵਾਲੀ ਨਹਿਰ ਕਈ ਦਿਨਾ ਤੋਂ ਬੰਦ
ਮਮਦੋਟ :- ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ਿਲ੍ਹਾ ਫਾਜ਼ਿਕਲਾ ਦੀ ਧਰਤੀ ਦੀਆ ਹਜ਼ਾਰਾਂ ਏਕੜ ਫਸਲਾਂ ਨੂੰ ਸਿੰਚਾਈ ਲਈ ਪਾਣੀ ਦੇਣ ਵਾਲੀ ਲਛਮਣ ਨਹਿਰ ਦੇ ਨਾਮ ਨਾਲ ਜਾਣੀ ਜਾਂਦੀ ਇਹ ਨਹਿਰ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ । ਹੁਣ ਇਹ ਨਹਿਰ ਕਈ ਦਿਨਾਂ ਤੋਂ ਬੰਦ ਹੋਣ ਕਰਕੇ ਨਹਿਰੀ ਪਾਣੀ ਦੇ ਆਸਰੇ ਪਲਣ ਵਾਲੀਆ ਫਸਲਾ ਮੁਰਝਾ ਰਹੀਆਂ ਹਨ । ਜਿਸ ਕਰਕੇ ਕਿਸਾਨਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ । ਕਿਸਾਨਾਂ ਵੱਲੋਂ ਨਹਿਰੀ ਪਾਣੀ ਪੂਰਾ ਨਾ ਮਿਲਣ ਕਰਕੇ ਮਹਿਕਮੇ ਨੂੰ ਦੱਸਣ ਦੇ ਬਾਵਜੂਦ ਵੀ ਉਹ ਕੁੰਭ ਕਰਨੀ ਨੀਂਦ ਸੁੱਤਾ ਦਿਖਾਈ ਦੇ ਰਿਹਾ ਹੈ ।
ਜਦੋ ਇਸ ਦੇ ਸੰਬੰਧ ਨਹਿਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਗੱਲਬਾਤ ਦੌਰਾਨ ਦੱਸਿਆ ਕਿ ਨਹਿਰ ਵਿੱਚ ਘਾਹ ਅਤੇ ਜਾਲਾ ਉੱਗਣ ਕਰਕੇ ਨਹਿਰ ਦਾ ਪਾਣੀ ਘੱਟ ਕੀਤਾ ਗਿਆ ਹੈ । ਪਰ ਨਹਿਰੀ ਮਹਿਕਮਾ ਫੰਡਾਂ ਦੀ ਕਮੀ ਕਰਕੇ ਨੰਗ ਹੈ। ਫਿਰ ਵੀ ਨਹਿਰ ਦੀ ਜੰਗੀ ਪੱਧਰ ਤੇ ਸਫਾਈ ਕਰਵਾ ਕੇ ਨਹਿਰ ਵਿੱਚ ਪਾਣੀ ਦੀ ਘਾਟ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ।