242 ਆਮ ਆਦਮੀ ਕਲੀਨਿਕਾਂ ਦਾ ਨਾਂ ਹੁਣ ਹੋਵੇਗਾ ਆਯੁਸ਼ਮਾਨ ਅਰੋਗਿਆ ਕੇਂਦਰ

ਸਿਹਤ ਵਿਭਾਗ ਨੇ ਸੂਬੇ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲਣ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਮਲੋਟ (ਪੰਜਾਬ) : ਸਿਹਤ ਵਿਭਾਗ ਨੇ ਸੂਬੇ ਦੇ 2,403 ਹੈੱਲਥ ਐਂਡ ਵੈਲਨੈੱਸ ਸੈਂਟਰਾਂ (HWC) ਤੇ 466 ਪ੍ਰਾਇਮਰੀ ਹੈੱਲਥ ਕੇਅਰ ਸੈਂਟਰਾਂ (ਪੀ.ਐੱਚ.ਸੀ.ਐੱਸ) ਸਮੇਤ 242 ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲਣ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਹੁਣ ਇਨ੍ਹਾਂ ਕੇਂਦਰਾਂ ਨੂੰ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਨਾਂ ਨਾਲ ਜਾਣਿਆ ਜਾਵੇਗਾ।

Author : Malout Live