ਸਰਵ ਆਂਗਣਵਾੜੀ ਵਰਕਰਜ਼ ਅਤੇ ਹੈੱਲਪਰਜ਼ ਯੂਨੀਅਨ ਦੇ ਮੈਂਬਰਾਂ ਨੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੂੰ ਦਿੱਤਾ ਮੰਗ ਪੱਤਰ

ਸਰਵ ਆਂਗਣਵਾੜੀ ਵਰਕਰਜ਼ ਅਤੇ ਹੈੱਲਪਰਜ਼ ਯੂਨੀਅਨ ਦੇ ਮੈਂਬਰਾਂ ਨੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੂੰ ਮੰਗ ਪੱਤਰ ਦਿੱਤਾ। ਜਿਸ ਵਿੱਚ ਪੋਸ਼ਣ ਟ੍ਰੈਕਰ ਤੇ ਐਫ.ਆਰ.ਐਸ ਤੇ ਈ.ਕੇ.ਵਾਈ.ਸੀ ਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣੂੰ ਕਰਵਾਇਆ ਗਿਆ।

ਪੰਜਾਬ : ਸਰਵ ਆਂਗਣਵਾੜੀ ਵਰਕਰਜ਼ ਅਤੇ ਹੈੱਲਪਰਜ਼ ਯੂਨੀਅਨ ਦੇ ਮੈਂਬਰਾਂ ਨੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੂੰ ਮੰਗ ਪੱਤਰ ਦਿੱਤਾ। ਜਿਸ ਵਿੱਚ ਪੋਸ਼ਣ ਟ੍ਰੈਕਰ ਤੇ ਐਫ.ਆਰ.ਐਸ ਤੇ ਈ.ਕੇ.ਵਾਈ.ਸੀ ਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣੂੰ ਕਰਵਾਇਆ ਗਿਆ। ਜਿਸ ਵਿੱਚ ਪੋਸ਼ਣ ਟ੍ਰੈਕਰ ਤੇ 23.9 ਕੰਮ ਕਰਨ ਲਈ ਨਵੇਂ ਅਪਡੇਟ ਮੋਬਾਇਲ ਦੀ ਜਰੂਰਤ ਹੈ, ਸਰਕਾਰ ਦੁਆਰਾ ਵਰਕਰਜ਼ ਨੂੰ 166 ਰੁਪਏ ਮੋਬਾਇਲ ਭੱਤਾ ਦਿੱਤਾ ਜਾਂਦਾ ਹੈ ਜਦੋਂ ਕਿ ਇਸ ਰਾਸ਼ੀ ਨਾਲ ਰੀਚਾਰਜ ਨਹੀਂ ਕਰਵਾਇਆ ਜਾ ਸਕਦਾ, ਰਿਮੋਟ ਖੇਤਰ ਕੰਮ ਕਰਨ ਸਮੇਂ ਨੈਟਵਰਕ ਨਹੀਂ ਆਉਂਦਾ। ਵਰਕਰਜ਼ ਨਿਗੁਣੇ ਮਾਣ ਭੱਤੇ ਤੇ ਆਪਣੀ ਨਿੱਜੀ ਫੋਨ ਤੇ ਕੰਮ ਕਰਦੀਆਂ ਹਨ।

ਪੰਜਾਬ ਸਰਕਾਰ ਸਾਰੇ ਵਿਭਾਗਾਂ ਤੋਂ ਧੱਕੇ ਨਾਲ ਆਨਲਾਈਨ ਕੰਮ ਕਰਨ ਲਈ ਵਰਕਰਜ਼ ਨੂੰ ਮਜਬੂਰ ਕਰ ਰਹੀ ਹੈ, ਇਸ ਲਈ ਜਦੋਂ ਤੱਕ ਵਰਕਰਜ਼ ਨੂੰ ਵਿਭਾਗ ਮੋਬਾਈਲ ਨਹੀਂ ਦਿੰਦਾ ਐਫ.ਆਰ.ਐਸ ਤੇ ਈ.ਕੇ.ਵਾਈ.ਸੀ ਨਹੀਂ ਕੀਤੀ ਜਾਵੇਗੀ, ਵਿਭਾਗ ਨੂੰ ਇੱਕ ਅਗਸਤ ਦਾ ਸਮਾਂ ਦਿੱਤਾ ਜਾਂਦਾ ਹੈ। ਮੋਬਾਈਲ ਨਾ ਦਿੱਤੇ ਤਾਂ ਪੋਸ਼ਣ ਟ੍ਰੈਕਰ ਦਾ ਕੰਮ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ। ਇਸ ਮੌਕੇ ਸੀ.ਡੀ.ਪੀ.ਓ ਮੈਡਮ ਰਾਜਵੰਤ ਕੌਰ ਬਲਾਕ ਲੰਬੀ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਹਨਾਂ ਦੇ ਨਾਲ ਬਲਾਕ ਪ੍ਰਧਾਨ ਕਾਂਤਾ ਰਾਣੀ ਅਤੇ ਸਾਰੇ ਯੂਨੀਅਨ ਮੈਂਬਰ ਵੀ ਹਾਜ਼ਿਰ ਸਨ।

Author : Malout Live