ਸ੍ਰੀ ਮੁਕਤਸਰ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ 'ਚ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ, 80 ਗ੍ਰਾਮ ਹੈਰੋਇਨ, 2 ਨਜਾਇਜ਼ ਹਥਿਆਰ ਅਤੇ ਨਸ਼ੇ ਦੀ ਰਕਮ ਬਰਾਮਦ
ਸ੍ਰੀ ਮੁਕਤਸਰ ਪੁਲਿਸ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 80 ਗ੍ਰਾਮ ਹੈਰੋਇਨ, 12,700 ਰੁਪਏ ਨਕਦੀ (ਡਰੱਗ ਮਨੀ) ਅਤੇ 02 ਨਜਾਇਜ਼ 32 ਬੋਰ ਪਿਸਟਲ ਸਮੇਤ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਮਲੋਟ (ਮੁਕਤਸਰ ਸਾਹਿਬ) : ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 'ਚ ਨਸ਼ੇ ਅਤੇ ਅਪਰਾਧਿਕ ਤੱਤਾਂ ਵਿਰੁੱਧ ਚੱਲ ਰਹੀ ਸਖ਼ਤ ਮੁਹਿੰਮ ਤਹਿਤ ਐੱਸ.ਐੱਸ.ਪੀ ਡਾ. ਅਖਿਲ ਚੌਧਰੀ ਆਈ.ਪੀ.ਐੱਸ ਦੀ ਅਗਵਾਈ 'ਚ ਪੁਲਿਸ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 80 ਗ੍ਰਾਮ ਹੈਰੋਇਨ, 12,700 ਰੁਪਏ ਨਕਦੀ (ਡਰੱਗ ਮਨੀ) ਅਤੇ 02 ਨਜਾਇਜ਼ 32 ਬੋਰ ਪਿਸਟਲ ਸਮੇਤ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਇਹ ਕਾਰਵਾਈ ਭਰੋਸੇਯੋਗ ਇੰਟੈਲੀਜੈਂਸ ਦੇ ਆਧਾਰ 'ਤੇ SP(D) ਅਤੇ DSP(D) ਦੀ ਨਿਗਰਾਨੀ ਹੇਠ ਚਲਾਈ ਗਈ।
ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਅੱਗੇ ਪੁੱਛ ਗਿੱਛ ਜਾਰੀ ਹੈ, ਜਿਸ ਰਾਹੀਂ ਨਸ਼ੇ ਦੀ ਸਪਲਾਈ ਲਾਈਨ ਅਤੇ ਹੋਰ ਜੁੜੇ ਤੱਤਾਂ ਦੀ ਪਛਾਣ ਲਈ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗਸ਼ਤ ਦੌਰਾਨ ਸਰਕਾਰੀ ਕਾਲਜ, ਫਿਰੋਜ਼ਪੁਰ ਰੋਡ, ਸ਼੍ਰੀ ਮੁਕਤਸਰ ਸਾਹਿਬ ਦੇ ਨਜਦੀਕ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਮਿਲੇ। ਮੌਕੇ 'ਤੇ ਚੈਕਿੰਗ ਦੌਰਾਨ 5 ਗ੍ਰਾਮ ਹੈਰੋਇਨ ਇੱਕ ਮੋਮੀ ਲਿਫਾਫੇ ਵਿੱਚ ਬਰਾਮਦ ਹੋਈ।
Author : Malout Live