ਗਰਮੀਆਂ ‘ਚ ਇਸ ਗਲਤੀ ਨਾਲ ਗਰਮ ਹੁੰਦਾ ਹੈ ਤੁਹਾਡਾ ਫੋਨ, ਇਸ ਤਰ੍ਹਾਂ ਕਰੋ ਬਚਾਅ

ਮਲੋਟ (ਸ਼੍ਰੀ ਮੁਕਤਸਰ ਸਾਹਿਬ) :  ਗਰਮੀਆਂ ਦੇ ਮੌਸਮ ‘ਚ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਸਮਾਰਟਫੋਨ ਨੂੰ ਚਾਰਜ ਕਰਨਾ ਅਤੇ ਇਸਤੇਮਾਲ ਕਰਨਾ ਦੋਵੇਂ ਮੁਸ਼ਕਿਲ ਹੋ ਗਏ ਹਨ। ਕੁੱਝ ਫ਼ੋਨ ਬਹੁਤ ਹੌਲੀ ਚਾਰਜ ਹੋ ਰਹੇ ਹਨ ਅਤੇ ਕੁੱਝ ਲੋਕਾਂ ਦੇ ਫੋਨ ਚਾਰਜ ਨਹੀਂ ਹੋ ਰਹੇ ਹਨ। ਅਜਿਹੇ ‘ਚ ਜਾਣੋ ਅਜਿਹਾ ਕਿਉਂ ਹੁੰਦਾ ਹੈ ਅਤੇ ਕੁੱਝ ਅਜਿਹੇ ਟਿਪਸ ਵੀ ਜਾਣੋ ਜਿਨ੍ਹਾਂ ਦੇ ਜ਼ਰੀਏ ਤੁਸੀਂ ਗਰਮੀਆਂ ‘ਚ ਆਪਣੇ ਫੋਨ ਦੀ ਦੇਖਭਾਲ ਕਰ ਸਕਦੇ ਹੋ। ਜੇਕਰ ਫ਼ੋਨ ਹੌਲੀ-ਹੌਲੀ ਚਾਰਜ ਹੋ ਰਿਹਾ ਹੈ ਜਾਂ ਗਰਮੀਆਂ ਵਿੱਚ ਚਾਰਜ ਨਹੀਂ ਹੋ ਰਿਹਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਖ਼ਰਾਬ ਹੋ ਗਿਆ ਹੈ।

ਕਈ ਵਾਰ ਫ਼ੋਨ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਅਜਿਹਾ ਵੀ ਕਰਦਾ ਹੈ। ਜੇਕਰ ਫ਼ੋਨ ਦੇ ਅੰਦਰ ਦਾ ਸੈਂਸਰ ਜ਼ਿਆਦਾ ਗਰਮੀ ਮਹਿਸੂਸ ਕਰਦਾ ਹੈ ਤਾਂ ਫ਼ੋਨ ਚਾਰਜਿੰਗ ਨੂੰ ਹੌਲੀ ਕਰ ਦਿੰਦਾ ਹੈ ਜਾਂ ਫਿਰ ਬੰਦ ਕਰ ਦਿੰਦਾ ਹੈ, ਜਿਸ ਨਾਲ ਫ਼ੋਨ ਠੰਢਾ ਹੋ ਸਕਦਾ ਹੈ। ਗਰਮੀਆਂ ‘ਚ ਸਮਾਰਟਫੋਨ ਚਾਰਜ ਕਰਨ ਦੇ ਟਿਪਸ- ਫੋਨ ਨੂੰ ਹਮੇਸ਼ਾ ਕਵਰ ਹਟਾ ਕੇ ਹੀ ਚਾਰਜ ਕਰੋ ਤਾਂ ਕਿ ਫੋਨ ‘ਚ ਹੀਟ ਟ੍ਰੈਪ ਨਾ ਹੋਵੇ। ਸਮਾਰਟਫੋਨ ‘ਚ ਵਾਇਰਲੈੱਸ ਚਾਰਜਿੰਗ ਦੀ ਬਜਾਏ ਵਾਇਰਡ ਚਾਰਜਿੰਗ ਦੀ ਵਰਤੋਂ ਕਰੋ। ਫ਼ੋਨ ਨੂੰ ਹਮੇਸ਼ਾ ਕੰਪਨੀ ਦੇ ਚਾਰਜਰ ਤੋਂ ਚਾਰਜ ਕਰੋ। ਫੋਨ ਨੂੰ ਓਵਰਚਾਰਜ ਨਾ ਕਰੋ। ਆਪਣੇ ਫੋਨ ਨੂੰ ਜਲਦੀ ਠੰਡਾ ਕਰਨ ਲਈ ਕਵਰ ਨੂੰ ਹਟਾਓ। Author : Malout Live