ਸਿਹਤ ਵਿਭਾਗ ਵੱਲੋ ਖੂੰਨਣਕਲਾ ਵਿਚ ਮੱਛਰਾ ਦੀ ਰੋਕਥਾਮ ਲਈ ਕੀਤੇ ਯਤਨ।
ਮਲੋਟ:- ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਡਾ.ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਬਲਾਕ ਆਲਮਵਾਲਾ ਦੇ ਪਿੰਡ ਖੂੰਨਣਕਲਾ ਵਿਖੇ ਮੱਛਰਾ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਐਟੀਲਾਰਵਾ ਦਾ ਛਿੜਕਾਅ ਕੀਤਾ ਗਿਆ। ਗੁਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਰਸਾਤਾ ਕਾਰਨ ਮੱਛਰ ਪੈਦਾ ਹੋ ਗਿਆ ਜਿਸ ਨਾਲ ਮਲੇਰੀਆ ਡੇਗੂ ਵਰਗੀਆਂ ਬੀਮਾਰੀਆ ਦੇ ਫੈਲਣ ਦਾ ਖਤਰ੍ਹਾ ਵੱਧ ਜਾਦਾ ਹੈ।ਇਸ ਲਈ ਮੱਛਰ ਨੂੰ ਪੈਦਾ ਹੋਣ ਤੋ ਰੋਕਣ ਲਈ ਐਟੀਲਾਰਵਾ ਦਾ ਛਿੜਕਾਅ ਕੀਤਾ ਜਾਦਾ ਹੈ। ਇਸ ਕਰਕੇ ਖੂੰਨਣਕਲਾ ਵਿੱਚ ਐਟੀਲਾਰਵਾ ਦਾ ਛਿੜਕਾਅ ਕੀਤਾ ਗਿਆ।
ਉਹਨਾਂ ਹਾਜਰ ਵਿਅਕਤੀਆਂ ਨੂੰ ਦਸਿਆ ਕਿ ਮਲੇਰੀਆ ਤੇ ਡੇਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ ।ਇਸ ਤੋ ਬਚਾਅ ਲਈ ਦਿਨ ਅਤੇ ਰਾਤ ਨੂੰ ਸੌਣ ਸਮੇ ਮੱਛਰਦਾਨੀ ਦੀ ਵਰਤੋ ਕੀਤੀ ਜਾਵੇ,ਘਰ੍ਹਾ ਦੀਆਂ ਛੱਤਾਂ ਉਪਰ ਪਏ ਟਾਇਰਾਂ ਜਾ ਸਾਮਾਨ, ਗਮਲਿਆਂ ,ਫਰਿੱਜ ਦੀ ਟ੍ਰੇਅ,ਕੂਲਰਾਂ, ਪਾਣੀ ਦੀਆਂ ਟੈਕੀਆ ਨੂੰ ਢੱਕ ਕਿ ਰੱਖੋ ਤੇ ਹਫਤੇ ਵਿੱਚ ਇੱਕ ਵਾਰ ਇਹਨਾਂ ਵਿੱਚੋ ਪਾਣੀ ਸੁੱਕਾ ਦਿੱਤਾ ਜਾਵੇ,ਇਸ ਤੋ ਇਲਾਵਾ ਨੀਵੀਆਂ ਥਾਵਾਂ ਤੇ ਪਾਣੀ ਨੂੰ ਇੱਕਠਾ ਨਾ ਹੋਣ ਦਿੱਤਾ ਜਾਵੇ ,ਘਰ੍ਹਾ ਦੇ ਆਲੇ ਦੁਆਲੇ ਨਾਲੀਆਂ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ ।ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਨੇ ਹਾਜਰ ਲੋਕਾਂ ਨੂੰ ਹੱਥਾਂ ਦੀ ਸਫਾਈ ਦੀ ਮਹੱਤਤਾ ਅਤੇ ਹੱਥ ਧੋਣ ਦੀ ਵਿਧੀ ਬਾਰੇ ਵੀ ਜਾਣੂ ਕਰਵਾਇਆ ਗਿਆ।ਇਸ ਮੌਕੇ ਛੱਪੜਾਂ ਵਿੱਚ ਕਾਲਾ ਤੇਲ ਵੀ ਪਾਇਆ ਗਿਆ ।ਇਸ ਮੌਕੇ ਪਿੰਡ ਵਾਸੀ ਮੌਜੂਦ ਸਨ। Author: Malout Live