ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਲਗਾਇਆ ਗਿਆ ਗਣਿਤ ਮੇਲਾ

ਮਲੋਟ:- ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਮਲਕੀਤ ਸਿੰਘ ਖੋਸਾ ਦੀ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਦੀ ਯੋਗ ਅਗਵਾਈ ਹੇਠ ਗਣਿਤ ਮੇਲਾ ਲਗਾਇਆ ਗਿਆ।

ਇਸ ਦੌਰਾਨ ਵਿਦਿਆਰਥੀਆਂ ਨੇ ਗਣਿਤ ਅਧਿਆਪਕ ਸ. ਨਰਿੰਦਰ ਸਿੰਘ, ਸ਼੍ਰੀਮਤੀ ਰੇਖਾ ਰਾਣੀ, ਸ਼੍ਰੀਮਤੀ ਰਾਜਵਿੰਦਰ ਕੌਰ ਅਤੇ ਸ਼੍ਰੀਮਤੀ ਭਾਰਤੀ ਦੀ ਦੇਖ-ਰੇਖ ਵਿੱਚ ਚਾਰਟ ਅਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਬੀ.ਐੱਮ ਅਮਰਜੀਤ ਗੋਇਲ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕੀਤੀ। Author: Malout Live