ਭਾਜਪਾ ਵੱਲੋਂ ਸੰਗਠਨ ਦਾ ਵਿਸਥਾਰ, ਮਲੋਟ ਦੇ ਬਲਵੰਤ ਮੌਰਿਆ ਕਾਨੂੰਨੀ ਸੈੱਲ ਦੇ ਜ਼ਿਲ੍ਹਾ ਕੋ-ਕਨਵੀਨਰ ਨਿਯੁਕਤ

ਮਲੋਟ:- ਪੰਜਾਬ ਭਾਜਪਾ ਪ੍ਰਧਾਨ ਵੱਲੋਂ ਸੰਗਠਨ ਦਾ ਵਿਸਥਾਰ ਕਰਦਿਆਂ ਮਲੋਟ ਦੇ ਬਲਵੰਤ ਮੌਰਿਆ ਨੂੰ ਭਾਜਪਾ ਕਾਨੂੰਨੀ ਸੈੱਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਕੋ-ਕਨਵੀਨਰ ਬਣਾਇਆ ਗਿਆ। ਇਸ ਦੌਰਾਨ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਗੌਰਾ ਫੁਟੇਲਾ ਅਤੇ ਵਾਈਸ ਪ੍ਰਧਾਨ ਹੈਪੀ ਡਾਵਰ ਵੱਲੋਂ

ਬਲਵੰਤ ਮੌਰਿਆ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਬਲਵੰਤ ਮੌਰਿਆ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਹੈਪੀ ਡਾਵਰ, ਸੋਮ ਕਾਲੜਾ, ਸੁਭਾਸ਼ ਗੁੰਬਰ, ਕੇਸ਼ਵ ਸਿਡਾਨਾ ਅਤੇ ਸੀਤਾ ਰਾਮ ਖੱਟਕ ਵੱਲੋਂ ਬਲਵੰਤ ਮੌਰਿਆ ਨੂੰ ਇਸ ਨਿਯੁਕਤੀ ਲਈ ਵਧਾਈਆਂ ਦਿੱਤੀਆਂ ਗਈਆਂ। Author: Malout Live