ਸਰਕਾਰੀ ਹਾਈ ਸਕੂਲ ਦਿਉਣ ਖੇੜਾ ਵਿਖੇ ਲਗਾਇਆ ਗਿਆ ਗਣਿਤ ਮੇਲਾ
ਮਲੋਟ:- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੈੱਡ ਮਿਸਟ੍ਰੈਸ ਮਿਸ ਰਾਜ ਕੁਮਾਰੀ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦਿਉਣ ਖੇੜਾ ਵਿਖੇ ਗਣਿਤ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਗਣਿਤ ਅਧਿਆਪਕਾਂ ਨੇ ਬੜੀ ਮਿਹਨਤ ਤੇ ਲਗਨ ਨਾਲ ਜਾਣਕਾਰੀ ਭਰਪੂਰ ਮਾਡਲ ਤਿਆਰ ਕੀਤੇ। ਇਸ ਮੇਲੇ ਵਿੱਚ ਸ. ਓਨਮਦੀਪ ਸਿੰਘ (ਪ੍ਰਿੰਸੀਪਲ ਸਰਕਾਰੀ ਮਾਡਲ ਸਕੂਲ ਫੁੱਲੂ ਖੇੜਾ), ਸ਼੍ਰੀ ਅਜੇ ਕੁਮਾਰ (ਪ੍ਰਿੰਸੀਪਲ ਸ.ਸ.ਸ.ਸ. ਕੁੜੀਆਂ, ਅਬੁੱਲ ਖੁਰਾਣਾ),
ਸ. ਬਲਰਾਜ ਸਿੰਘ (ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਕਿੰਗਰਾਂ), ਹਰਪ੍ਰੀਤ ਕੌਰ ਹੈੱਡ ਟੀਚਰ ਸ ਪ ਸ ਦਿਉਣ ਖੇੜਾ, ਸ਼੍ਰੀਮਤੀ ਅਮਨਦੀਪ ਕੌਰ ਪੰਜਾਬੀ ਮਿਸਟ੍ਰੈੱਸ ਕੰਗਨ ਖੇੜਾ, ਸ਼ੇਖਰ ਮੈਥ ਮਾਸਟਰ ਤੱਪਾ ਖੇੜਾ, ਓਮਕਾਰ ਹਿੰਦੀ ਮਾਸਟਰ ਤੱਪਾ ਖੇੜਾ ਅਤੇ ਸਮੂਹ ਪ੍ਰਾਇਮਰੀ ਸਟਾਫ਼ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਹਨਾਂ ਨੇ ਮੈਥ ਅਧਿਆਪਕ ਮਿਸ ਰਮਨਦੀਪ ਕੌਰ ਅਤੇ ਸ਼੍ਰੀ ਪ੍ਰਿੰਸ ਨੂੰ ਵਿਸ਼ੇਸ਼ ਤੌਰ 'ਤੇ ਗਣਿਤ ਮੇਲੇ ਦੀ ਕਾਰਜ ਕੁਸ਼ਲਤਾ ਲਈ ਵਧਾਈ ਦਿੱਤੀ। ਅੰਤ ਵਿੱਚ ਹੈੱਡ ਮਿਸਟ੍ਰੈਸ ਮਿਸ ਰਾਜ ਕੁਮਾਰੀ ਨੇ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ, ਵਿਦਿਆਰਥੀਆਂ ਅਤੇ ਗਣਿਤ ਅਧਿਆਪਕਾਂ ਨੂੰ ਸ਼ਾਬਾਸ਼ ਦਿੱਤੀ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।