ਕੱਲ੍ਹ 31 ਜੁਲਾਈ ਨੂੰ S.K.M ਦੇ ਸੱਦੇ ਤੇ ਉਗਰਾਹਾਂ ਜੱਥੇਬੰਦੀ ਕਰੇਗੀ ਨੈਸ਼ਨਲ ਹਾਈਵੇ-9 ਜਾਮ

ਮਲੋਟ:- ਕੱਲ੍ਹ ਐਂਤਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀ.ਕੇ.ਯੂ ਏਕਤਾ ਉਗਰਾਹਾਂ ਸਵੇਰੇ 11 ਵਜੇਂ ਤੋ ਲੈ ਕੇ 3 ਵਜੇ ਤੱਕ ਨੈਸ਼ਨਲ ਹਾਈਵੇ ਨੰਬਰ 9 ਨੂੰ ਮਲੋਟ ਓਵਰ ਬ੍ਰਿਜ ਦੇ ਨਜਦੀਕ ਜਾਮ ਕੀਤਾ ਜਾਵੇਗਾ। ਇਸ ਬਾਬਤ ਹੋਰ ਜਾਣਕਾਰੀ ਦਿੰਦਿਆ ਬਲਾਕ ਮਲੋਟ ਦੇ ਆਗੂ ਕੁਲਦੀਪ ਸਿੰਘ ਕਰਮਗੜ੍ਹ ਨੇ ਦੱਸਿਆ ਕਿ ਦਿੱਲੀ ਕਿਸਾਨੀ ਅੰਦੋਲਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨੀ ਮੰਗਾਂ ਮੰਨੀਆਂ ਸਨ ਉਨ੍ਹਾਂ ਨੂੰ ਹਕੀਕੀ ਰੂਪ ਨਹੀ ਦਿੱਤਾ ਗਿਆ। ਜਿਨ੍ਹਾਂ ਵਿੱਚ ਪ੍ਰਮੁੱਖ ਮੰਗਾਂ ਸਨ ਐੱਮ.ਐੱਸ.ਪੀ ਤੇ ਗਾਰੰਟੀ, ਕਿਸਾਨਾਂ ਤੇ ਦਰਜ ਕੇਸ ਵਾਪਿਸ ਲੈਣ, ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ, ਲਖੀਮਪੁਰ ਖੀਰੀ ਦੀ ਘਟਨਾ ਦੇ ਕਾਤਲਾਂ ਨੂੰ ਸਜ਼ਾਵਾਂ ਦੇਣੀਆਂ, ਦਿੱਲੀ ਦੇ ਥਾਣਿਆਂ ਵਿੱਚ ਬੰਦ ਕਿਸਾਨਾਂ ਦੇ ਟਰੈਕਟਰ ਵਾਪਿਸ ਕਰਨੇ । ਪਰ ਇਨ੍ਹਾਂ ਵਿੱਚੋਂ ਕੋਈ ਵੀ ਮੰਗ ਸਰਕਾਰ ਨੇ ਪੂਰੀ ਨਹੀ ਕੀਤੀ। ਇਸੇ ਕਰਕੇ ਹੀ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਅਤੇ ਸਰਕਾਰ ਤੇ ਦਬਾਅ ਪਾਉਣ ਦੇ ਲਈ ਕੱਲ੍ਹ ਨੂੰ 4 ਘੰਟੇ ਲਈ ਚੱਕਾ ਜਾਮ ਕਰਨ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਸਭ ਵਰਗ ਦੇ ਨਾਗਰਿਕ ਕੱਲ੍ਹ ਚੱਕਾ ਜਾਮ ਨੂੰ ਸਫਲ ਬਣਾਉਣ ਦੇ ਲਈ ਕਿਸਾਨਾਂ ਦਾ ਸਹਿਯੋਗ ਦੇਣ। Author: Malout Live