ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਮਲੋਟ ਵਿਧਾਨ ਸਭਾ 085 ਦੇ ਪੋਲਿੰਗ ਬੂਥ ਨੰਬਰ 139 ਤੋਂ 142 ਤੱਕ ਦੇ ਸਥਾਨਾਂ 'ਚ ਕੀਤਾ ਬਦਲਾਅ
ਮਲੋਟ:- ਸ਼੍ਰੀ ਮੁਕਤਸਰ ਸਾਹਿਬ-ਸ. ਹਰਬੰਸ ਸਿੰਘ ਚੋਣ ਤਹਿਸੀਲਦਾਰ, ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਰਿਟਰਨਿੰਗ ਅਫਸਰ-ਕਮ-ਉਪ-ਮੰਡਲ ਮੈਜਿਸਟ੍ਰੇਟ, ਮਲੋਟ ਵੱਲੋ ਭਾਰਤੀ ਚੋਣ ਕਮਿਸ਼ਨ ਨੂੰ ਭੇਜੀ ਗਈ ਪੋਲਿੰਗ ਬੂਥਾ ਦਾ ਬਦਲਾਵ ਲਈ ਭੇਜੀ ਗਈ ਤਜਵੀਜ਼ ਨੂੰ ਪ੍ਰਵਾਨਗੀ ਮਿਲ ਗਈ ਹੈ। ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ-085 ਮਲੋਟ ਦੇ ਪੋਲਿੰਗ ਸਟੇਸ਼ਨ ਨੰਬਰ 139, 140, ਅਤੇ 141 ਜ਼ੋ ਕਿ ਪਹਿਲਾਂ ਗਾਂਧੀ ਮੈਮੋਰੀਅਲ ਸਕੂਲ, ਸੱਚਾ ਸੋਦਾ ਰੋਡ, ਮਲੋੋਟ ਵਿੱਚ ਸਥਿਤ ਸਨ ਹੁਣ ਇਹ ਪੋਲਿੰਗ ਸਟੇਸ਼ਨ ਨਵਜੋਤ ਪਬਲਿਕ ਸਕੂਲ, ਮਲੋਟ ਵਿੱਚ ਬਣਾਏ ਜਾਣਗੇ ਅਤੇ ਵਿਧਾਨ ਸਭਾ ਹਲਕਾ-085 ਮਲੋਟ ਦਾ ਪੋਲਿੰਗ ਸਟੇਸ਼ਨ ਨੰਬਰ 142 ਜ਼ੋ ਕਿ ਪਹਿਲਾਂ ਗਾਂਧੀ ਮੈਮੋਰੀਅਲ ਸਕੂਲ, ਸੱਚਾ ਸੋਦਾ ਰੋਡ, ਮਲੋਟ ਵਿਚ ਸਥਾਪਿਤ ਸੀ, ਹੁਣ ਇਹ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ, ਲੜਕੀਆਂ ਵੈਸਟ- 2 ਮੰਡੀ ਹਰਜੀ ਰਾਮ (ਸੈਂਟਰਲ ਵਿੰਗ) ਮਲੋਟ ਵਿੱਚ ਬਣਾਇਆ ਜਾਵੇਗਾ।