ਪ੍ਰੋ. ਉੱਪਲ ਨੇ ਵਪਾਰ ਅਤੇ ਪ੍ਰਬੰਧਨ ਵਿੱਚ ਤਕਨਾਲੋਜੀ ਅਤੇ ਨਵੀਨਤਾ ਦੀ ਮਹੱਤਤਾ 'ਤੇ ਜੋਰ ਦਿੱਤਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਰਾਮ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ, ਕਾਨਪੁਰ (UP) ਨੇ ਇੱਕ ਅੰਤਰਰਾਸ਼ਟਰੀ ਈ-ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਵਿੱਚ ਡਾ. ਆਰ.ਕੇ ਉੱਪਲ ਨੂੰ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ। ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਉੱਪਲ ਨੇ ਕਿਹਾ ਕਿ ਇਨੋਵੇਸ਼ਨ ਕਾਰੋਬਾਰ ਦੇ ਵਿਕਾਸ ਲਈ ਮੁੱਖ ਕਾਰਕ ਹਨ ਅਤੇ ਇਹ ਸੂਚਨਾ ਤਕਨਾਲੋਜੀ ਹੈ ਜੋ ਕਾਰੋਬਾਰ ਦਾ ਪ੍ਰਬੰਧਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ੂਮਪੀਟਰ ਇੱਕ ਮਹਾਨ ਅਰਥ ਸ਼ਾਸਤਰੀ ਨੇ ਵੀ ਆਰਥਿਕ ਵਿਕਾਸ ਲਈ ਪੰਜ ਪ੍ਰਮੁੱਖ ਕਾਢਾਂ ਬਾਰੇ ਚਰਚਾ ਕੀਤੀ। ਨਵੀਂ ਦਿੱਲੀ ਵਿੱਚ G-20 ਦੇਸ਼ਾਂ ਦੇ ਸੰਮੇਲਨ ਦੌਰਾਨ ਵਪਾਰ ਵਿੱਚ ਨਵੀਆਂ ਕਾਢਾਂ ਪੈਦਾ ਕਰਨ ਦੇ ਯਤਨਾਂ ਲਈ ਭਾਰਤ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਅੱਜ ਸਾਰੀਆਂ ਕਾਢਾਂ ਦਾ ਪ੍ਰਬੰਧਨ ਸੂਚਨਾ ਤਕਨਾਲੋਜੀ ਦੁਆਰਾ ਕੀਤਾ ਜਾਂਦਾ ਹੈ।
ਡਾ. ਉੱਪਲ ਦੇ ਅਨੁਸਾਰ ਇਹ ਵਿਸ਼ਾ ਵਿਸ਼ੇਸ਼ ਤੌਰ 'ਤੇ ਪ੍ਰਸੰਗਿਕ ਹੈ ਕਿਉਂਕਿ ਕਾਰੋਬਾਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ/ਨਵੀਨਤਾਵਾਂ ਹੋ ਰਹੀਆਂ ਹਨ ਅਤੇ ਉਨ੍ਹਾਂ ਦੇ ਪ੍ਰਬੰਧਨ ਲਈ ਨਵੇਂ ਤਰੀਕੇ ਉਭਰ ਰਹੇ ਹਨ। ਤਕਨੀਕੀ ਤਰੱਕੀ ਦੇ ਜਰੀਏ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਡਾ. ਰਜਿੰਦਰ ਕੁਮਾਰ ਉੱਪਲ ਵਰਤਮਾਨ ਵਿੱਚ ਸਭ ਤੋਂ ਉੱਤਮ ਸੰਸਥਾ ਬਾਬਾ ਫਰੀਦ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਪੰਜਾਬ) ਵਿੱਚ ਬਤੌਰ ਪ੍ਰੋਫੈਸਰ-ਕਮ-ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ। Author : Malout Live