ਐਸ.ਡੀ.ਐਮ ਮੁਕਤਸਰ ਵੱਲੋਂ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਦੀ ਕੀਤੀ ਅਚਨਚੇਤ ਚੈਕਿੰਗ

ਸ੍ਰੀ  ਮੁਕਤਸਰ ਸਹਿਬ :- ਸ੍ਰੀਮਤੀ ਸਵਰਨਜੀਤ ਕੌਰ, ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ, ਇਸ ਚੈਕਿੰਗ ਦੌਰਾਨ  ਉਨਾਂ ਵੱਲੋਂ ਹਸਪਤਾਲ ਵਿਚ ਦਾਖਲ ਮਰੀਜਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣਿਆ। ਇਸ ਉਪਰੰਤ ਉਨਾਂ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਦਾ ਲੇਬਰ ਰੂਮ, ਰਿਕਾਰਡ ਆਦਿ ਵੀ ਚੈਕ ਕੀਤਾ। ਲੋਕਾਂ ਦੀ ਸ਼ਿਕਾਇਤਾ ਤੇ ਜਦ ਉਨਾਂ ਸਫਾਈ ਦਾ ਜਾਇਜਾ ਲਿਆ ਤਾਂ ਉੱਥੇ ਬਹੁਤ ਸਾਰੀਆਂ ਉਨਤਾਈਆਂ ਪਾਈਆਂ ਗਈਆਂ। ਵਾਰਡ ਦੀ ਚੰਗੀ ਤਰਾਂ ਸਫ਼ਾਈ ਨਹੀਂ ਸੀ ਅਤੇ ਬਾਹਰ ਬੈਠੇ ਕੁਝ ਲੋਕਾਂ ਵੱਲੋਂ ਮਾਸਕ ਆਦਿ ਨਹੀਂ ਲਗਾਇਆ ਹੋਇਆ ਸੀ।

ਮਰਦਾਨਾ ਅਤੇ ਜਨਾਨਾ ਬਾਥਰੂਮਾਂ ਦੀ ਸਫ਼ਾਈ ਨਾ ਹੋਣ ਕਰਕੇ ਬਹੁਤ ਜਿਆਦਾ ਬਦਬੌ ਮਾਰ ਰਹੀ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹਇਆ ਕਰਵਾਇਆ ਜਾਵੇ ਅਤੇ ਸਫ਼ਾਈ ਨਿਰੰਤਰ ਜਾਰੀ ਰੱਖੀ ਜਾਵੇ। ਇਸ ਮੌਕੇ ਡਾ: ਸਤੀਸ਼ ਗੋਇਲ, ਐਸ.ਐਮ.ਓ, ਡਾ. ਰਾਣਾ ਚਾਵਲਾ, ਗਾਇਨੋਕਲੋਜਿਸਟ ਆਦਿ ਹਾਜ਼ਰ ਸਨ।