ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੇ ਖਿਡਾਰੀ ਸਾਹਿਲ ਨੇ ਜੂਨੀਅਰ ਹੈਂਡਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਾਸਿਲ ਕੀਤਾ ਤੀਜਾ ਸਥਾਨ

ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੇ ਖਿਡਾਰੀ ਸਾਹਿਲ ਨੇ ਜੂਨੀਅਰ ਹੈਂਡਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਖੇਡਦਿਆਂ ਤੀਜਾ ਸਥਾਨ ਹਾਸਿਲ ਕੀਤਾ ਜੋ ਕਿ ਦਿੱਲੀ ਵਿਖੇ ਮਿਤੀ 10 ਜਨਵਰੀ 2026 ਤੋਂ 14 ਜਨਵਰੀ 2026 ਤੱਕ ਹੋਈ।

ਮਲੋਟ : ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੇ ਖਿਡਾਰੀ ਸਾਹਿਲ ਸਪੁੱਤਰ ਸ਼੍ਰੀ ਹਰਮਿੰਦਰ ਕੁਮਾਰ ਨੇ ਜੂਨੀਅਰ ਹੈਂਡਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਖੇਡਦਿਆਂ ਤੀਜਾ ਸਥਾਨ ਹਾਸਿਲ ਕੀਤਾ ਜੋ ਕਿ ਦਿੱਲੀ ਵਿਖੇ ਮਿਤੀ 10 ਜਨਵਰੀ 2026 ਤੋਂ 14 ਜਨਵਰੀ 2026 ਤੱਕ ਹੋਈ।

ਇਸ ਮੌਕੇ ਖਿਡਾਰੀ ਦੇ ਕੋਚ ਕੰਵਲਜੀਤ ਸਿੰਘ, ਡੀ.ਐਸ.ਓ ਮੈਡਮ ਅਨਿੰਦਰਵੀਰ ਕੌਰ ਬਰਾੜ, ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਰੱਥੜੀਆਂ, ਸੈਕੇਟਰੀ ਬਲਕਾਰ ਸਿੰਘ ਡੀ.ਪੀ.ਈ ਅਤੇ ਸਮੂਹ ਸੀਨੀਅਰ ਖਿਡਾਰੀਆਂ ਨੇ ਇਸ ਮਾਣਮੱਤੀ ਪ੍ਰਾਪਤੀ ਤੇ ਸਾਹਿਲ ਤੇ ਉਸਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿੱਚ ਹੋਰ ਉਚੇਰੀਆਂ ਕਾਮਯਾਬੀਆਂ ਦੀਆਂ ਸ਼ੁੱਭਕਾਮਨਾਵਾਂ ਕੀਤੀਆਂ।

Author : Malout Live