ਏਸ਼ੀਆ ਕੱਪ ਦੇ ਦੂਸਰੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

ਮਲੋਟ: ਦੁਬਈ ਵਿੱਚ ਖੇਡੇ ਗਏ ਏਸ਼ੀਆ ਕੱਪ ਦੇ ਦੂਸਰੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਹਾਰਦਿਕ ਨੇ ਪਹਿਲਾਂ ਗੇਂਦਬਾਜ਼ੀ ਵਿੱਚ ਆਪਣੀ ਉਪਯੋਗਿਤਾ ਸਾਬਿਤ ਕਰਦੇ ਹੋਏ 4 ਓਵਰਾਂ ਵਿੱਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਦੇ ਦਮ ’ਤੇ ਭਾਰਤ ਨੇ ਪਾਕਿਸਤਾਨ ਨੂੰ 19.5 ਓਵਰਾਂ ਵਿੱਚ 147 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ 17 ਗੇਂਦਾਂ ਵਿੱਚ ਅਜੇਤੂ 33 ਦੌੜਾਂ ਬਣਾਈਆਂ ਅਤੇ ਰਵਿੰਦਰ ਜਡੇਜਾ (29 ਗੇਂਦਾਂ ’ਚੇ 35 ਦੌੜਾਂ) ਦੇ ਨਾਲ 52 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦਿਵਾਈ। ਭਾਰਤ ਨੂੰ ਆਖਰੀ ਤਿੰਨ ਗੇਂਦਾਂ ਵਿੱਚ 6 ਦੌੜਾਂ ਦੀ ਲੋੜ ਸੀ ਅਤੇ ਹਾਰਦਿਕ ਨੇ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਛੱਕਾ ਮਾਰ ਕੇ ਦੋ ਗੇਂਦਾਂ ਬਾਕੀ ਰਹਿੰਦਿਆਂ ਭਾਰਤ ਨੂੰ ਜਿੱਤ ਦਿਵਾਈ। ਪਾਕਿਸਤਾਨ ਵੱਲੋਂ ਮਿਲੇ 148 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੇ ਹੀ ਓਵਰ 'ਚ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਜ਼ੀਰੋ 'ਤੇ ਆਊਟ ਹੋ ਗਏ। ਉਸ ਨੂੰ ਡੈਬਿਊ ਮੈਨ ਨਸੀਮ ਸ਼ਾਹ ਨੇ ਬੋਲਡ ਕੀਤਾ। ਇਸ ਤੋਂ ਬਾਅਦ ਪਾਵਰ ਪਲੇਅ 'ਚ ਪਾਕਿਸਤਾਨੀ ਗੇਂਦਬਾਜ਼ੀ ਲਗਾਤਾਰ ਸਟੀਕ ਲਾਈਨ ਲੈਂਥ 'ਤੇ ਗੇਂਦਬਾਜ਼ੀ ਕਰਦੇ ਰਹੇ। ਵਿਰਾਟ ਕੋਹਲੀ ਨੂੰ ਜ਼ੀਰੋ 'ਤੇ ਜੀਵਨ ਮਿਲਿਆ ਅਤੇ ਫਿਰ ਉਨ੍ਹਾਂ ਨੇ ਇਸ ਦਾ ਫਾਇਦਾ ਉਠਾਇਆ।                                                          

ਇਸ ਦੌਰਾਨ ਕੋਹਲੀ ਆਪਣੀ ਪੁਰਾਣੀ ਲੈਅ 'ਚ ਨਜ਼ਰ ਆਏ। ਉਸ ਨੇ ਤਿੰਨ ਚੌਕੇ ਅਤੇ ਇੱਕ ਛੱਕਾ ਲਗਾਇਆ। ਹਾਲਾਂਕਿ ਰੋਹਿਤ ਲਗਾਤਾਰ ਸੰਘਰਸ਼ ਕਰਦੇ ਰਹੇ ਅਤੇ ਸਿਰਫ 12 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਦੇ ਰੂਪ 'ਚ ਭਾਰਤ ਨੂੰ ਤੀਜਾ ਝਟਕਾ ਲੱਗਾ। ਕੋਹਲੀ 35 ਦੌੜਾਂ ਬਣਾ ਕੇ ਨਵਾਜ਼ ਦੀ ਗੇਂਦ 'ਤੇ ਕੈਚ ਆਊਟ ਹੋ ਗਏ। ਰੋਹਿਤ ਅਤੇ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਮੁਸੀਬਤ 'ਚ ਨਜ਼ਰ ਆਈ। ਅਜਿਹੇ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਨੇ ਕਮਾਨ ਸੰਭਾਲੀ। ਪਹਿਲੇ ਜਡੂ ਨੇ ਸੂਰਿਆਕੁਮਾਰ ਯਾਦਵ (18 ਦੌੜਾਂ) ਨਾਲ ਚੌਥੇ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਜਦੋਂ ਸੂਰਿਆ ਆਊਟ ਹੋਇਆ ਤਾਂ ਜਡੇਜਾ ਨੇ ਹਾਰਦਿਕ ਪੰਡਯਾ ਨਾਲ ਮਿਲ ਕੇ ਭਾਰਤ ਨੂੰ ਮੁਸ਼ਕਿਲ ਨਾਲ ਬਾਹਰ ਕੀਤਾ। ਰਵਿੰਦਰ ਜਡੇਜਾ ਨੇ 29 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ 'ਤੇ 2 ਚੌਕੇ ਅਤੇ 2 ਛੱਕੇ ਲੱਗੇ। ਦੂਜੇ ਪਾਸੇ ਹਾਰਦਿਕ ਪੰਡਯਾ ਨੇ ਸਿਰਫ 17 ਗੇਂਦਾਂ 'ਤੇ ਨਾਬਾਦ 33 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 4 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਪਾਕਿਸਤਾਨ ਲਈ ਡੈਬਿਊ ਮੈਨ ਨਸੀਮ ਸ਼ਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਆਪਣੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਨਸੀਮ ਨੇ ਰਾਹੁਲ ਅਤੇ ਸੂਰਿਆਕੁਮਾਰ ਨੂੰ ਬੋਲਡ ਕੀਤਾ। ਇਸ ਤੋਂ ਇਲਾਵਾ ਸਪਿਨਰ ਮੁਹੰਮਦ ਨਵਾਜ਼ ਨੇ 3 ਵਿਕਟਾਂ ਲਈਆਂ। Author: Malout Live