ਲੋਕ ਭਲਾਈ ਮੰਚ ਮਲੋਟ ਅਤੇ ਗਗਨ ਆਪਟੀਕਲ ਮਲੋਟ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਮਲੋਟ: ਲੋਕ ਭਲਾਈ ਮੰਚ ਮਲੋਟ ਅਤੇ ਗਗਨ ਆਪਟੀਕਲ ਮਲੋਟ ਵਲੋਂ ਸਾਂਝੇ ਤੌਰ ‘ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਗਗਨ ਆਪਟੀਕਲ ਮਲੋਟ ਵਿਖੇ ਲਾਇਆ ਗਿਆ। ਬੀਤੇ ਦਿਨੀਂ ਕੈਂਪ ਦੌਰਾਨ ਆਪੇਸ਼ਨ ਲਈ ਚੁਣੇ ਮਰੀਜਾਂ ਦੀ ਆਪ੍ਰੇਸ਼ਨ ਉਪਰੰਤ ਜਿੱਥੇ ਤਸੱਲੀਬਖਸ ਜਾਂਚ ਕੀਤੀ ਗਈ, ਉੱਥੇ ਹੀ ਹੋਰ ਸੈਂਕੜੇ ਮਰੀਜਾਂ ਨੇ ਵੀ ਇਸ ਕੈਂਪ ਦਾ ਲਾਭ ਲਿਆ। ਸਮੂਹ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਇਸ ਕੈਂਪ ਦੌਰਾਨ ਡਾ. ਗੌਰਵ ਗੁਪਤਾ ਐੱਮ.ਐੱਸ. ਆਈ ਸਰਜਨ ਸਾਬਕਾ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਅਤੇ ਆਈ ਸਿਉਰ ਹਸਪਤਾਲ ਬਠਿੰਡਾ ਵੱਲੋਂ 200 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।
ਇਸ ਦੌਰਾਨ ਡਾ. ਗਿੱਲ ਨੇ ਦੱਸਿਆ ਕਿ ਡਾ. ਗੌਰਵ ਗੁਪਤਾ ਐੱਮ.ਐੱਸ.ਆਈ ਸਰਜਨ ਸਾਬਕਾ ਪੀ.ਜੀ.ਆਈ ਹਸਪਤਾਲ ਚੰਡੀਗੜ ਅਤੇ ਆਈ ਸਿਊਰ ਹਸਪਤਾਲ ਬਠਿੰਡਾ ਵਾਲੇ ਹਰ ਐਤਵਾਰ ਨੂੰ ਸਵੇਰੇ 8:00 ਤੋਂ 11:00 ਵਜੇ ਤੱਕ ਗਗਨ ਆਪਟੀਕਲ ਮਲੋਟ (ਨੇੜੇ ਟੈਲੀਫੋਨ ਐਕਸਚੇਂਜ) ਮਲੋਟ ਵਿਖੇ ਅੱਖਾਂ ਦੇ ਮਰੀਜਾਂ ਦੀ ਜਾਂਚ ਕਰਿਆ ਕਰਨਗੇ । ਡਾ. ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਅੱਖਾਂ ਦੇ ਕੈਂਪ ਦੌਰਾਨ ਆਪ੍ਰੇਸ਼ਨ ਲਈ ਚੁਣੇ 100 ਤੋਂ ਵੱਧ ਮਰੀਜਾਂ ਨੂੰ ਬਠਿੰਡਾ ਹਸਪਤਾਲ ਭੇਜ ਕੇ ਮੁਫ਼ਤ ਆਪ੍ਰੇਸ਼ਨ ਕਰਵਾਏ ਜਾ ਰਹੇ ਹਨ। ਡਾ. ਗਿੱਲ ਨੇ ਕਿਹਾ ਕਿ ਜੇਕਰ ਕੋਈ ਬਜ਼ੁਰਗ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਮਰੀਜਾ ਦਾ ਮੁਫ਼ਤ ਆਪ੍ਰੇਸ਼ਨ ਕਰਵਾ ਕੇ ਮੁਫ਼ਤ ਲੈੱਨਜ ਵੀ ਪਾ ਕੇ ਦਿੱਤੇ ਜਾਣਗੇ। ਇਸ ਮੌਕੇ ਭਾਜਪਾ ਆਗੂ ਸੋਮ ਨਾਥ ਕਾਲੜਾ, ਜਨਰਲ ਸਕੱਤਰ ਰਾਮ ਕ੍ਰਿਸ਼ਨ ਸ਼ਰਮਾ, ਖਜਾਂਨਚੀ ਜਗਜੀਤ ਸਿੰਘ ਜੱਗਾ ਅਤੇ ਹੋਰ ਸਮਾਜ ਸੇਵੀ ਹਾਜ਼ਿਰ ਰਹੇ। Author: Malout Live