ਪਿੰਡ ਔਲਖ ਵਿਖੇ 'ਨਾਰੀ ਸ਼ਕਤੀ ਕੋਹਲੂ' ਅਤੇ ਫੂਡ ਪ੍ਰੋਸੈਸਿੰਗ ਯੂਨਿਟ ਕੀਤਾ ਗਿਆ ਸਥਾਪਿਤ

ਪਿੰਡ ਔਲਖ ਵਿਖੇ 'ਨਾਰੀ ਸ਼ਕਤੀ ਕੋਹਲੂ' ਅਤੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤਾ ਗਿਆ ਹੈ। ਇਸ ਕੋਹਲੂ ਤੋਂ ਸਰੋਂ ਦਾ ਸ਼ੁੱਧ ਤੇਲ ਅਤੇ ਖਲ ਵਾਜਿਬ ਰੇਟਾਂ ਉੱਤੇ ਮਿਲਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਔਲਖ ਵਿਖੇ 'ਨਾਰੀ ਸ਼ਕਤੀ ਕੋਹਲੂ' ਅਤੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤਾ ਗਿਆ ਹੈ। ਇਸ ਕੋਹਲੂ ਤੋਂ ਸਰੋਂ ਦਾ ਸ਼ੁੱਧ ਤੇਲ ਅਤੇ ਖਲ ਵਾਜਿਬ ਰੇਟਾਂ ਉੱਤੇ ਮਿਲਦਾ ਹੈ। ਇਸ ਦੇ ਨਾਲ-ਨਾਲ ਇਸ ਕੋਹਲੂ ਤੋਂ ਸਰੋਂ ਦੀ ਕੱਚੀ ਘਾਣੀ ਵੀ ਤਿਆਰ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਨਹਾਉਣ ਵਾਲਾ ਸਾਬਣ, ਸ਼ੈਂਪੂ ਅਤੇ ਐਲੋਵੀਰਾ ਜੈਲ ਵੀ ਮਿਲਦੀ ਹੈ ਜੋ ਕਿ ਇਸ ਯੂਨਿਟ ਵਿੱਚ ਹੀ ਤਿਆਰ ਕੀਤੀ ਜਾਂਦੀ ਹੈ।

ਇਸ ਕੋਹਲੂ ਅਤੇ ਫੂਡ ਪ੍ਰੋਸੈਸਿੰਗ ਯੂਨਿਟ ਨੂੰ ਅੰਬੂਜਾ ਫਾਊਂਡੇਸ਼ਨ ਅਤੇ ਐਚ.ਡੀ.ਐਫ.ਸੀ ਬੈਂਕ ਪਰਿਵਰਤਨ ਦੇ ਸਹਿਯੋਗ ਨਾਲ ਪਿੰਡ ਔਲਖ ਦੇ ਐੱਸ.ਐਚ.ਜੀ ਗਰੁੱਪਾਂ ਦੀਆਂ ਔਰਤਾਂ ਦੁਆਰਾ ਚਲਾਇਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਇਸ ਮੋਬਾਇਲ ਨੰਬਰ 75089-40692 ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live