ਪਿੰਡ ਭਾਗੂ ਦੀਆਂ ਔਰਤਾਂ ਦਾ ਵਫ਼ਦ ਪਹੁੰਚਿਆ ਨੈਸ਼ਨਲ ਹਾਈਵੇ, ਨਾਇਬ ਤਹਿਸੀਲਦਾਰ ਲੰਬੀ ਨੂੰ ਕੀਤੀ ਇਹ ਮੰਗ
ਲੰਬੀ:- ਬਲਾਕ ਲੰਬੀ ਦੇ ਪਿੰਡ ਭਾਗੂ ਦੀਆਂ ਔਰਤਾਂ ਮਨਜੀਤ ਕੌਰ ਅਤੇ ਸੁਖਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਵਿਚਕਾਰ ਦੀ ਲੰਘਦੇ ਨੈਸ਼ਨਲ ਹਾਈਵੇ ‘ਤੇ ਪਹੁੰਚੀਆਂ, ਜਿੱਥੇ ਪਿੰਡ ਵਾਸੀਆਂ ਨੇ ਕੁੱਝ ਮੰਗਾਂ ਨੂੰ ਟ੍ਰੈਫਿਕ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਹੋਇਆ ਸੀ। ਰੋਸ ਧਰਨੇ ਵਾਲੀ ਜਗ੍ਹਾ 'ਤੇ ਮੌਜੂਦ ਭੋਲਾ ਰਾਮ ਗੋਇਲ ਨਾਇਬ ਤਹਿਸੀਲਦਾਰ ਲੰਬੀ ਨੂੰ ਉਕਤ ਔਰਤਾਂ ਨੇ ਕਿਹਾ ਕਿ ਮਲੋਟ ਤੋਂ ਡੱਬਵਾਲੀ ਅਤੇ ਡੱਬਵਾਲੀ ਤੋਂ ਮਲੋਟ ਜਾਣ ਵਾਲੀਆਂ ਬੱਸਾਂ ਉਹਨਾਂ ਦੇ ਪਿੰਡ ਭਾਗੂ ਦੇ ਅੱਡੇ 'ਤੇ ਬਹੁਤ ਹੀ ਘੱਟ ਰੁੱਕਦੀਆਂ ਹਨ, ਜਿਸ ਕਰਕੇ ਉਹਨਾਂ ਨੂੰ ਕਿਤੇ ਵੀ ਆਉਣ-ਜਾਣ ਵਿੱਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਉਹਨਾਂ ਨਾਇਬ ਤਹਿਸੀਲਦਾਰ ਲੰਬੀ ਨੂੰ ਕਿਹਾ ਕਿ ਜਲਦ ਤੋਂ ਜਲਦ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ, ਨਹੀਂ ਤਾਂ ਫਿਰ ਮਜ਼ਬੂਰੀਵੱਸ ਉਹ ਵੀ ਨੈਸ਼ਨਲ ਹਾਈਵੇ ‘ਤੇ ਟ੍ਰੈਫ਼ਿਕ ਜਾਮ ਕਰ ਦੇਣਗੀਆਂ। ਇਸ ਮੌਕੇ ਨਾਇਬ ਤਹਿਸੀਲਦਾਰ ਲੰਬੀ ਨੇ ਭਰੋਸਾ ਦਿੱਤਾ ਕਿ ਉਹ ਉਹਨਾਂ ਦੀ ਇਸ ਮੁਸ਼ਕਿਲ ਦੇ ਹੱਲ ਲਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।
Author: Malout Live