ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 6 ਵਿਦਿਆਰਥੀਆਂ ਦੀ ਹੋਈ ਨੈਸ਼ਨਲ ਲਈ ਚੋਣ

ਮਲੋਟ: CBSE ਕਲਸਟਰ ਐਥਲੈਟਿਕਸ ਜੋ ਕਿ 15 ਅਕਤੂਬਰ ਤੋਂ 17 ਅਕਤੂਬਰ ਤੱਕ ਐੱਸ.ਆਰ.ਐੱਸ ਵਿਦਿਆਪੀਠ ਸਕੂਲ ਸਮਾਣਾ ਵਿਖੇ ਕਰਵਾਈ ਗਈ। ਜਿਸ ਵਿੱਚ CBSE ਕਲਸਟਰ 17 ਦੇ ਅਧੀਨ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸੇ ਮੁਕਾਬਲੇ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕਈ ਮੈਡਲਾਂ ਤੇ ਕਬਜ਼ਾ ਕੀਤਾ। ਅੰਡਰ-19 ਕੁੜੀਆਂ ਨੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟਰੋਫੀ ਹਾਸਿਲ ਕੀਤੀ। ਜਿਸ ਵਿੱਚ ਅੰਡਰ-19 ਹੁਸਨਪ੍ਰੀਤ ਕੌਰ ਨੇ ਜੈਵਲਿਨ ਥਰੋ ਵਿੱਚ ਗੋਲਡ ਮੈਡਲ, ਡਿਸਕਸ ਥਰੋ ਵਿੱਚ ਬਰਾਊਂਜ਼ ਮੈਡਲ ਅਤੇ ਹਰਮਨਦੀਪ ਕੌਰ 200 ਮੀਟਰ ਰੇਸ ਵਿੱਚ ਸਿਲਵਰ ਮੈਡਲ, ਮਨਕੋਮਲ ਨੇ ਲੋਂਗ ਜੰਪ ਵਿੱਚ ਸਿਲਵਰ ਮੈਡਲ, ਟਰਿਪਲ ਜੰਪ ਵਿੱਚ ਸਿਲਵਰ ਮੈਡਲ,

ਅਰਨੀਤ ਕੌਰ ਨੇ 400 ਮੀਟਰ ਰੇਸ ਵਿੱਚ ਸਿਲਵਰ ਮੈਡਲ, ਗੁਰਨੀਤ ਕੌਰ ਨੇ ਉੱਚੀ ਛਾਲ ਵਿੱਚ ਬਰਾਊਂਜ ਮੈਡਲ, ਰਲੇ ਰੇਸ 4X100 ਮੀਟਰ ਹਰਮਨਦੀਪ ਕੌਰ, ਅਰਨੀਤ ਕੌਰ, ਕੋਮਲਪ੍ਰੀਤ ਕੌਰ, ਮਨ ਕੋਮਲ, ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ ਅਤੇ ਓਵਰ ਆਲ ਟਰੋਫੀ ਹਾਸਿਲ ਕੀਤੀ। ਅੰਡਰ-19 ਸਾਹਿਬਜੋਤ ਸਿੰਘ ਨੇ 100 ਮੀਟਰ ਰੇਸ ਵਿੱਚ ਸਿਲਵਰ ਮੈਡਲ ਅਤੇ ਲੰਬੀ ਛਾਲ ਵਿੱਚ ਬਰਾਊਂਜ਼ ਮੈਡਲ ਹਾਸਿਲ ਕੀਤਾ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ੍ਰ. ਗੁਰਦੀਪ ਸਿੰਘ ਅਤੇ ਪ੍ਰਿੰਸੀਪਲ ਹੇਮਲਤਾ ਕਪੂਰ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਬੋਹੜ ਸਿੰਘ ਮੈਡਮ ਸਰੋਜ ਰਾਣੀ ਗੁਰਪ੍ਰੀਤ ਸਿੰਘ ਰਾਜਪ੍ਰੀਤ ਸਿੰਘ, ਗੁਰਮੀਤ ਸਿੰਘ ਅਤੇ ਸਕੂਲ ਦੇ ਖਿਡਾਰੀਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ ਅਤੇ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। Author: Malout Live