ਮਾਲਵਾ ਬੈਲਟ ਵੈੱਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ, ਕੰਨ, ਨੱਕ ਗਲੇ ਦਾ ਮੁਫ਼ਤ ਚੈੱਕਅੱਪ ਕੈਂਪ

ਮਾਲਵਾ ਬੈਲਟ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਜੋਤ ਅੱਖ, ਕੰਨ, ਨੱਕ, ਗਲੇ ਦੇ ਹਸਪਤਾਲ ਵਿੱਚ ਅੱਖਾਂ, ਕੰਨ, ਨੱਕ, ਗਲੇ ਦਾ ਮੁਫ਼ਤ ਚੈੱਕਅੱਪ ਅਤੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਭੰਵਰਜੋਤ ਸਿੰਘ ਸਿੱਧੂ ਅਤੇ ਡਾ. ਦੀਪਿਕਾ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀਂ ਮਾਲਵਾ ਬੈਲਟ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਜੋਤ ਅੱਖ, ਕੰਨ, ਨੱਕ, ਗਲੇ ਦੇ ਹਸਪਤਾਲ ਵਿੱਚ ਅੱਖਾਂ, ਕੰਨ, ਨੱਕ, ਗਲੇ ਦਾ ਮੁਫ਼ਤ ਚੈੱਕਅੱਪ ਅਤੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਭੰਵਰਜੋਤ ਸਿੰਘ ਸਿੱਧੂ ਅਤੇ ਡਾ. ਦੀਪਿਕਾ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ। ਡਾ. ਭੰਵਰਜੋਤ ਸਿੰਘ ਸਿੱਧੂ ਨੇ ਅੱਖਾਂ ਦੇ ਮਰੀਜ਼ਾਂ ਦੇ ਅਪ੍ਰੇਸ਼ਨ ਕੀਤੇ, ਜਿਸ ਵਿੱਚ ਡਾ. ਭੰਵਰਜੋਤ ਅਤੇ ਡਾ. ਦੀਪਿਕਾ ਨੇ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਦਵਾਈਆਂ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ। ਮਾਲਵਾ ਬੈਲਟ ਵੈੱਲਫੇਅਰ ਸੁਸਾਇਟੀ ਵੱਲੋਂ ਲਵਲੀ ਲੱਖੇਵਾਲੀ ਨੂੰ ਮੀਤ ਪ੍ਰਧਾਨ ਵੀ ਚੁਣਿਆ ਗਿਆ।

ਜਿਸ ਵਿੱਚ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਪ੍ਰਧਾਨ ਜਸਵੀਰ ਸਿੰਘ ਲਾਡੀ ਰੁਪਾਣਾ ਅਤੇ ਮਾਲਵਾ ਬੈਲਟ ਦੀ ਪੂਰੀ ਟੀਮ ਨੇ ਕੈਂਪ ਤੋਂ ਬਾਅਦ ਡਾ. ਭੰਵਰਜੋਤ ਸਿੰਘ ਸਿੱਧੂ ਅਤੇ ਡਾ. ਦੀਪਿਕਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਜਸਵੀਰ ਸਿੰਘ ਲਾਡੀ ਰੁਪਾਣਾ ਨੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਆਪਾਂ ਅੱਗੇ ਤੋਂ ਵੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਅੱਖਾਂ ਦੇ ਅਪ੍ਰੇਸ਼ਨ ਫਰੀ ਕਰਵਾ ਸਕੀਏ। ਹਰ ਇੱਕ ਮੈਂਬਰ ਆਪਣੀ ਇਸ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵੇ। ਇਸ ਮੌਕੇ ਜਨਰਲ ਸਕੱਤਰ ਸੰਦੀਪ ਕੁਮਾਰ ਪਿੰਕੂ, ਖਜ਼ਾਨਚੀ ਅਰਜਿੰਦਰ ਸਿੰਘ, ਮਨਜਿੰਦਰ ਪਾਲ, ਰੋਹਿਤ ਕੰਬੋਜ, ਸੂਰਜ ਕੰਬੋਜ, ਲਵਲੀ ਲੱਖੇਵਾਲੀ, ਬਿੱਟੂ, ਜਿੰਮੀ ਸੰਧੂ ਅਤੇ ਹਰਜਿੰਦਰ ਪਾਲ, ਖੁਸ਼ਪ੍ਰੀਤ ਹਾਜ਼ਿਰ ਰਹੇ।

Author : Malout Live