ਮਲੋਟ ਦੀ Vision & Aim Library ਵਿੱਚ ਪੜਦੇ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਦਾ ਸਮਾਨ ਕੀਤਾ ਤਕਸੀਮ
ਮਲੋਟ ਦੀ Vision & Aim Library ਵਿੱਚ ਚੱਲ ਰਹੇ ਜ਼ਰੂਰਤ ਮੰਦ ਅਤੇ ਸਲੱਮ ਖੇਤਰ ਦੇ ਬੱਚਿਆਂ ਲਈ ਫ੍ਰੀ ਟਿਊਸ਼ਨ ਸੈਂਟਰ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਨਾਲ-ਨਾਲ ਬੱਚਿਆਂ ਲਈ ਬੈਗ, ਕਿਤਾਬਾਂ, ਸਟੇਸ਼ਨਰੀ ਅਤੇ ਸਪੋਰਟਸ ਦਾ ਸਮਾਨ ਵੰਡਿਆ ਗਿਆ।
ਮਲੋਟ : ਮਲੋਟ ਦੀ Vision & Aim Library ਵਿੱਚ ਚੱਲ ਰਹੇ ਜ਼ਰੂਰਤ ਮੰਦ ਅਤੇ ਸਲੱਮ ਖੇਤਰ ਦੇ ਬੱਚਿਆਂ ਲਈ ਫ੍ਰੀ ਟਿਊਸ਼ਨ ਸੈਂਟਰ ਵਿੱਚ ਆਰਤੀ ਸਵੀਟ ਮਲੋਟ ਦੇ ਸੰਚਾਲਕ ਗੋਰਵ ਨਾਗਪਾਲ ਅਤੇ ਸਿਟੀ ਪਾਥ ਲੈਬ ਮਲੋਟ ਦੇ ਸੰਚਾਲਕ ਕੇਵਲ ਕ੍ਰਿਸ਼ਨ ਅਰੋੜਾ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਦੌਰਾਨ ਗੌਰਵ ਨਾਗਪਾਲ ਅਤੇ ਕੇਵਲ ਕ੍ਰਿਸ਼ਨ ਅਰੋੜਾ ਵੱਲੋਂ ਪ੍ਰਿੰਸ ਬਾਂਸਲ ਅਤੇ ਉਹਨਾਂ ਦੀ ਟੀਮ ਵੱਲੋਂ ਚਲਾਏ ਜਾ ਰਹੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਗਈ। ਗੋਰਵ ਨਾਗਪਾਲ ਅਤੇ ਕੇਵਲ ਕ੍ਰਿਸ਼ਨ ਅਰੋੜਾ ਵੱਲੋਂ ਟਿਊਸ਼ਨ ਸੈਂਟਰ ਤੇ ਪੜ੍ਹਨ ਵਾਲੇ ਸਾਰੇ ਬੱਚਿਆਂ ਲਈ ਰਿਫਰੈਸ਼ਮੈਂਟ ਦੇ ਨਾਲ-ਨਾਲ ਬੱਚਿਆਂ ਲਈ ਬੈਗ, ਕਿਤਾਬਾਂ, ਸਟੇਸ਼ਨਰੀ ਅਤੇ ਸਪੋਰਟਸ ਦਾ ਸਮਾਨ ਵੰਡਿਆ ਗਿਆ।
Author : Malout Live