ਮਲੋਟ ਦੀ ਲੱਕੜ ਮੰਡੀ ਅਤੇ ਸ਼੍ਰੀ ਗੁਰੂ ਰਵਿਦਾਸ ਨਗਰ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਮਿਲਿਆ ਭਾਰੀ ਸਮਰਥਨ

ਮਲੋਟ:- ਅੱਜ ਹਰਪ੍ਰੀਤ ਸਿੰਘ ਡੋਰੂ-ਟੂ-ਡੋਰ ਪ੍ਰਚਾਰ ਕਰਦੇ ਹੋਏ ਲੱਕੜ ਮੰਡੀ ਵਿਖੇ ਪਹੁੰਚੇ ਤਾਂ ਉੱਥੇ ਉਹਨਾਂ ਨੇ ਵਰਕਰਾਂ ਦਾ ਭਾਰੀ ਇਕੱਠ ਦੇਖਦਿਆਂ ਕਿਹਾ ਕਿ ਵਰਕਰ ਅਤੇ ਕੀਮਤੀ ਵੋਟਰ ਸਾਥੀ ਜੋ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਬੈਠੇ ਹੋਏ ਹਨ। ਜਿਸ ਦੌਰਾਨ ਲੱਕੜ ਮੰਡੀ ਮਲੋਟ ਵਿੱਚ ਲੱਕੜ ਮੰਡੀ ਦੇ ਪ੍ਰਧਾਨ ਜਸਬੀਰ ਸਿੰਘ, ਰੇਹੜਾ ਯੂਨੀਅਨ ਦੇ ਪ੍ਰਧਾਨ ਭੋਲੂ ਅਤੇ

ਸਮੂਹ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਦੌਰਾਨ ਸ਼੍ਰੀ ਗੁਰੂ ਰਵਿਦਾਸ ਨਗਰ ਵਿੱਚ ਕਈ ਪਰਿਵਾਰ ਕਾਂਗਰਸ ਅਤੇ ਆਪ ਪਾਰਟੀ ਨੂੰ ਛੱਡ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨਾਲ ਬਿਸ਼ੰਬਰ Ex. ਐਮ.ਸੀ, ਜਗਦੀਸ਼ ਕੁਮਾਰ ਬਸਪਾ, ਜੈਲਾ ਰਾਮ ਬਸਪਾ, ਸਵਰਨ ਖੋਖਰ ਬਸਪਾ, ਪਰਦੀਪ, ਸੰਨੀ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਆਦਿ ਹਾਜਿਰ ਸਨ।