ਕੋਵਿਡ-19 ਦੌਰਾਨ ਮ੍ਰਿਤਕਾਂ ਦੇ ਵਾਰਿਸਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਦਿੱਤੀ ਜਾਵੇਗੀ ਐਕਸਗ੍ਰੇਸ਼ੀਆ ਗ੍ਰਾਂਟ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ-19 ਦੌਰਾਨ ਮ੍ਰਿਤਕਾਂ ਦੇ ਵਾਰਿਸਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ 50 ਹਜ਼ਾਰ ਰੁਪਏ ਦੀ ਐਕਸਗਰੇਸ਼ੀਆ ਗ੍ਰਾਂਟ ਦਿੱਤੀ ਜਾਣੀ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਅੰਦਰ ਵੀ ਮ੍ਰਿਤਕਾਂ ਦੇ ਵਾਰਿਸਾਂ ਵੱਲੋਂ ਆਪਣੀਆਂ ਦਰਖਾਸਤਾ ਦਿੱਤੀਆਂ ਗਈਆਂ ਸਨ, ਜਿੰਨਾਂ ਵਿੱਚੋਂ 25 ਦਰਖਾਸਤਾਂ ਹਾਲੇ ਵੀ ਇਤਰਾਜ਼ਾ ਕਾਰਨ ਦਫਤਰ ਡਿਪਟੀ ਕਮਿਸ਼ਨਰ ਵਿਖੇ ਪੈਂਡਿੰਗ ਪਈਆਂ ਹਨ। ਡਿਪਟੀ ਕਮਿਸ਼ਨਰ ਅਨੁਸਾਰ ਸੰਬੰਧਿਤ ਕੋਵਿਡ-19 ਮ੍ਰਿਤਕਾਂ ਦੇ ਵਾਰਿਸਾਂ ਨੂੰ ਇਤਰਾਜ਼ ਦੀ ਪੂਰਤੀ ਲਈ ਪੱਤਰ ਵਿਹਾਰ ਅਤੇ ਨਿੱਜੀ ਫੋਨਾਂ ਰਾਹੀਂ ਸੂਚਿਤ ਕੀਤਾ ਜਾ ਚੁੱਕਾ ਹੈ ਪ੍ਰੰਤੂ ਹਾਲ ਤੱਕ ਕੋਈ ਵੀ ਦਰਖਾਸਤ ਕਰਤਾ

ਨੇ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਨਹੀਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਬੰਧਿਤ ਦਰਖਾਸਤ ਕਰਤਾਵਾਂ ਨੂੰ ਇੱਕ ਮੌਕਾ ਦਿੰਦੇ ਹੋਏ ਸੂਚਿਤ ਕੀਤਾ ਕਿ 10 ਅਕਤੂਬਰ 2023 ਤੱਕ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਕਮਰਾ ਨੰ: 45 ਵਿੱਚ ਦਫਤਰੀ ਸਮੇਂ ਹਾਜ਼ਿਰ ਆ ਕੇ ਆਪਣੇ ਇਤਰਾਜ਼ਾਂ ਨੂੰ ਦੂਰ ਕਰਵਾਉਣ ਤਾਂ ਜੋ ਬਣਦੀ ਅਗਲੇਰੀ ਕਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਨਿਰਧਾਰਿਤ ਸਮੇਂ ਅੰਦਰ ਦਰਖਾਸਤ ਕਰਤਾ ਨਾ ਪਹੁੰਚਣ ਦੀ ਸੂਰਤ ਵਿੱਚ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਦਰਖਾਸਤ ਦਾਖਲ ਦਫਤਰ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਵਿੱਚ ਕੋਈ ਗੌਰ ਨਹੀਂ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਸ਼੍ਰੀ ਪੁਸ਼ਪਿੰਦਰ ਸਿੰਘ ਮੋਬਾਇਲ ਨੰ. 97793-23366 ਤੇ ਸੰਪਰਕ ਕਰ ਸਕਦੇ ਹਨ। Author: Malout Live