ਸਿਹਤ ਵਿਭਾਗ ਵੱਲੋਂ ਮਿਤੀ 3 ਤੋਂ 18 ਅਕਤੂਬਰ 2023 ਤੱਕ ਮਨਾਇਆ ਜਾ ਰਿਹਾ ਹੈ ਦੰਦਾਂ ਦੀ ਸਿਹਤ ਸੰਭਾਲ ਸੰਬੰਧੀ ਪੰਦਰਵਾੜਾ: ਸਿਵਲ ਸਰਜਨ
ਮਲੋਟ: ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਡਾ. ਬਲਵੀਰ ਸਿੰਘ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਿਹਤ ਸੰਸਥਾਵਾਂ ਵਿੱਚ ਮਿਤੀ 3 ਤੋਂ 18 ਅਕਤੂਬਰ 2023 ਤੱਕ 36ਵਾਂ ਦੰਦਾਂ ਦੀ ਸੰਭਾਲ ਸੰਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦਾ ਉਦਘਾਟਨ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਕੀਤਾ। ਇਸ ਮੌਕੇ ਡਾ. ਅਮਰਿੰਦਰ ਸਿੰਘ ਜਿਲ੍ਹਾ ਡੈਂਟਲ ਸਿਹਤ ਅਫਸਰ, ਡਾ. ਕੁਲਤਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਚੱਕ ਸ਼ੇਰੇਵਾਲਾ, ਡਾ. ਰਾਹੁਲ ਜਿੰਦਲ ਸੀਨੀਅਰ ਮੈਡੀਕਲ ਅਫਸਰ ਸ਼੍ਰੀ ਮੁਕਤਸਰ ਸਾਹਿਬ, ਸਿਹਤ ਵਿਭਾਗ ਦਾ ਸਟਾਫ ਅਤੇ ਆਮ ਲੋਕ ਹਾਜਿਰ ਸਨ। ਇਸ ਮੌਕੇ ਡਾ. ਰੀਟਾ ਬਾਲਾ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ
ਇਸ ਡੈਂਟਲ ਪੰਦਰਵਾੜੇ ਦੌਰਾਨ ਜਿਲ੍ਹਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਸਬ-ਡਿਵੀਜ਼ਨ ਹਸਪਤਾਲ ਗਿੱਦੜਬਾਹਾ ਅਤੇ ਸੀ.ਐੱਚ.ਸੀ ਦੋਦਾ ਵਿਖੇ ਵਿਸ਼ੇਸ਼ ਜਾਂਚ ਅਤੇ ਇਲਾਜ ਕੈਂਪ ਅੱਜ ਤੋਂ ਸ਼ੁਰੂ ਕੀਤੇ ਗਏ ਹਨ। ਜੋ ਕਿ 18 ਅਕਤੂਬਰ ਤੱਕ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਦੰਦਾਂ ਦੀਆਂ ਬਿਮਾਰੀਆ ਦਾ ਸਾਰਾ ਇਲਾਜ ਬਿਲਕੁੱਲ ਮੁਫਤ ਕੀਤਾ ਜਾਵੇਗਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਵੀ ਮੁਫ਼ਤ ਲਗਾਏ ਜਾਣਗੇ। ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਸਮੇਂ ਡਾ. ਅਮਰਿੰਦਰ ਸਿੰਘ ਜਿਲ੍ਹਾ ਡੈਂਟਲ ਅਫ਼ਸਰ ਨੇ ਦੱਸਿਆ ਕਿ ਹਰੇਕ ਨਾਗਰਿਕ ਨੂੰ ਆਪਣੇ ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹਰ ਰੋਜ਼਼ ਰਾਤ ਨੂੰ ਸੌਣ ਲੱਗਿਆ ਅਤੇ ਸਵੇਰੇ ਖਾਣਾ ਖਾਣ ਤੋਂ ਬਾਅਦ ਬਰੁੱਸ਼ ਜ਼ਰੂਰ ਕਰਨਾ ਚਾਹੀਦਾ ਹੈ। ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਸਾਲ ਵਿੱਚ ਇੱਕ ਵਾਰ ਦੰਦਾਂ ਦੇ ਮਾਹਿਰ ਡਾਕਟਰ ਤੋਂ ਦੰਦਾਂ ਦਾ ਚੈਕਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਜਿਆਦਾ ਮਿਠਾਈਆਂ ਅਤੇ ਤੰਬਾਕੂਨੋਸ਼ੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੰਦਰਵਾੜੇ ਦੌਰਾਨ ਲਗਾਏ ਜਾ ਰਹੇ ਕੈਂਪਾ ਦਾ ਵੱਧ ਤੋਂ ਵੱਧ ਲਾਭ ਉਠਾਉਣ। Author: Malout Live