ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 24 ਸਾਲਾ ਬਾਅਦ ਸਰੋਵਰ ਦੀ ਸਫਾਈ ਦੀ ਸੇਵਾ ਹੋਈ ਸ਼ੁਰੂ

ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 23 ਤੋਂ 24 ਸਾਲਾਂ ਬਾਅਦ ਸਰੋਵਰ ਦੀ ਸਫਾਈ ਦੀ ਸੇਵਾ ਸੰਗਤਾਂ ਵੱਲੋਂ ਸ਼ੁਰੂ ਕੀਤੀ ਗਈ ਹੈ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਰਦਾਸ ਕਰਕੇ ਇਹ ਸੇਵਾ ਸ਼ੁਰੂ ਕਰਵਾਈ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 23 ਤੋਂ 24 ਸਾਲਾਂ ਬਾਅਦ ਸਰੋਵਰ ਦੀ ਸਫਾਈ ਦੀ ਸੇਵਾ ਸੰਗਤਾਂ ਵੱਲੋਂ ਸ਼ੁਰੂ ਕੀਤੀ ਗਈ ਹੈ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਰਦਾਸ ਕਰਕੇ ਇਹ ਸੇਵਾ ਸ਼ੁਰੂ ਕਰਵਾਈ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸੰਗਤਾਂ ਨੇ ਸੇਵਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਦੌਰਾਨ ਸੇਵਾ ਕਰਦੀਆਂ ਸੰਗਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਤਿਹਾਸਿਕ ਗੁਰਦੁਆਰਾ ਜਿੱਥੇ 40 ਮੁਕਤੀਆਂ ਦੀ ਪਵਿੱਤਰ ਧਰਤੀ ਹੈ।

ਇੱਥੇ ਸੰਗਤਾਂ ਦੂਰ-ਦੁਰਾਡੇ ਤੋਂ ਆਉਂਦੀਆਂ ਹਨ ਅਤੇ ਸੰਗਤਾਂ ਇੱਥੋਂ ਦੀ ਮਿੱਟੀ ਲੈ ਕੇ ਹੀ ਪਵਿੱਤਰ ਹੋ ਜਾਂਦੀਆਂ ਹਨ ਅਤੇ ਆਪਣੇ ਦੁੱਖ ਦੂਰ ਕਰਦੀਆਂ ਹਨ। ਸੰਗਤਾਂ ਨੇ ਕਿਹਾ ਕਿ ਕੁੱਲ ਪੰਜ ਸਰੋਵਰ ਹਨ, ਜਿਨ੍ਹਾਂ ਦੀ ਸਫਾਈ ਦੀ ਸੇਵਾ ਵੀ ਜਲਦ ਸ਼ੁਰੂ ਕੀਤੀ ਜਾਵੇਗੀ।

Author : Malout Live