ਡੀ.ਏ.ਵੀ ਕਾਲਜ ਮਲੋਟ ਵਿਖੇ 'ਧਰਮ ਸਿੱਖਿਆ ਮੁਕਾਬਲੇ' ਵਿਸ਼ੇ 'ਤੇ ਕਰਵਾਇਆ ਗਿਆ ਭਾਸ਼ਣ
ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਮੈਡਮ ਰਿੰਪੂ (ਮੁੱਖੀ ਧਾਰਮਿਕ ਸਿੱਖਿਆ ਵਿਭਾਗ ਅਤੇ ਅੰਗਰੇਜ਼ੀ ਵਿਭਾਗ) ਅਤੇ ਮੈਡਮ ਗੁਰਪ੍ਰੀਤ ਕੌਰ ਅਤੇ ਅਧਿਆਪਕ ਹਿੰਦੀ ਵਿਭਾਗ ਦੇ ਸਹਿਯੋਗ ਨਾਲ 'ਧਰਮ ਸਿੱਖਿਆ ਮੁਕਾਬਲੇ' ਵਿਸ਼ੇ 'ਤੇ ਭਾਸ਼ਣ ਕਰਵਾਇਆ ਗਿਆ। ਇਸ ਦੌਰਾਨ ਡਾ. ਬ੍ਰਹਮਵੇਦ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ। ਉਹਨਾਂ ਵਿਦਿਆਰਥੀਆਂ ਨੂੰ ਧਰਮ ਦੇ ਅਰਥ, ਪਰਿਭਾਸ਼ਾ
ਅਤੇ ਉਦੇਸ਼ ਬਾਰੇ ਸਮਝਾਉਂਦੇ ਹੋਏ ਆਰਿਆ ਸਮਾਜ, ਵਰਨਾਸ਼ਰਮ ਪ੍ਰਣਾਲੀ, ਚਾਰ ਆਸ਼ਰਮ ਅਤੇ ਨੈਤਿਕਤਾ ਬਾਰੇ ਲੈਕਚਰ ਦਿੱਤਾ। ਇਸ ਤੋਂ ਇਲਾਵਾ ਉਹਨਾਂ ਵਿਦਿਆਰਥੀਆਂ ਨੂੰ ਭਾਵਨਾਤਮਕ ਤੌਰ 'ਤੇ ਧਰਮ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀ ਸੁਦੇਸ਼ ਗਰੋਵਰ, ਮੈਡਮ ਤੇਜਿੰਦਰ ਕੌਰ, ਮੈਡਮ ਇਕਬਾਲ ਕੌਰ, ਸ਼੍ਰੀ ਦੀਪਕ ਅਗਰਵਾਲ, ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਮੈਡਮ ਦੀਕਸ਼ਾ ਵੀ ਹਾਜ਼ਿਰ ਸਨ। ਅੰਤ ਵਿੱਚ ਮੈਡਮ ਰਿੰਪੂ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। Author: Malout Live