ਸੀ. ਜੀ. ਐੱਮ ਕਾਲਜ ਮੋਹਲਾਂ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਬੂਟੇ

ਮਲੋਟ:- ਸੀ. ਜੀ. ਐੱਮ ਕਾਲਜ ਮੋਹਲਾਂ ਦੇ ਸਮੂਹ ਸਟਾਫ਼ ਨੇ ਸੀ. ਜੀ. ਐੱਮ ਸੰਸਥਾ ਵਿੱਚ ਅਤੇ ਸਾਂਝੀਆਂ ਥਾਂਵਾਂ ਤੇ ਬੂਟੇ ਲਗਾਉਣ ਦੀ ਪਹਿਲ ਕੀਤੀ। ਜਿਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੇ ਪੰਜ-ਪੰਜ ਬੂਟੇ ਲਗਾਉਣ ਦਾ ਪ੍ਰਣ ਲਿਆ। ਕਾਲਜ ਦੇ ਚੇਅਰਮੈਨ ਸ.ਸਤਪਾਲ ਮੋਹਲਾਂ ਨੇ ਦੱਸਿਆ ਕਿ ਫੈਕਟਰੀਆਂ, ਵਹੀਕਲਾਂ ਦੇ ਧੂੰਏ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ।

ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਮੁੱਖ ਰੱਖਦਿਆਂ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਪ੍ਰੇਰਨਾ ਦਿੱਤੀ। ਸੀ. ਜੀ. ਐੱਮ ਕਾਲਜ ਮੋਹਲਾਂ ਵਿੱਚ 100 ਦੇ ਕਰੀਬ ਬੂਟੇ ਲਗਾ ਕੇ ਬਾਕੀ ਸੰਸਥਾਵਾਂ ਲਈ ਪ੍ਰੇਰਨਾ ਸ੍ਰੋਤ ਬਣੇ। ਇਸ ਦੌਰਾਨ ਚੇਅਰਮੈਨ ਤੋਂ ਇਲਾਵਾ ਸਰੀਰਿਕ ਸਿੱਖਿਆ ਵਿਭਾਗ ਦੇ ਮੈਡਮ ਪ੍ਰੋ. ਹਰਮੀਤ ਕੌਰ, ਪ੍ਰੋ. ਪਵਨਦੀਪ ਸਿੰਘ ਅਤੇ ਪ੍ਰੋ. ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।