ਸਹਾਇਕ ਰਿਟਰਨਿੰਗ ਅਫਸਰ, ਵਿਧਾਨ ਸਭਾ ਹਲਕਾ 083 ਲੰਬੀ ਵੱਲੋਂ ਰਾਜਨੀਤਿਕ ਪਾਰਟੀਆਂ ਨਾਲ ਆਦਰਸ਼ ਚੋਣ ਜਾਬਤਾ ਤਹਿਤ ਮੀਟਿੰਗ ਕੀਤੀ ਗਈ

ਮਲੋਟ (ਲੰਬੀ): ਪੰਜਾਬ ਰਾਜ ਵਿੱਚ ਆ ਰਹੀਆਂ ਅਗਾਮੀ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਦੀ ਲਗਾਤਾਰਤਾ ਵਿੱਚ ਵਿਧਾਨ ਸਭਾ ਹਲਕਾ 083 ਲੰਬੀ ਦੇ ਸਹਾਇਕ ਰਿਟਰਨਿੰਗ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਮੁਕਤਸਰ ਸਾਹਿਬ ਡਾ. ਨਯਨ, ਪੀ.ਸੀ.ਐੱਸ ਵੱਲੋਂ ਮਿਮਿਟ ਕਾਲਜ, ਮਲੋਟ ਵਿਖੇ ਆਦਰਸ਼ ਚੋਣ ਜਾਬਤਾ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਫਤਿਹ ਸਿੰਘ ਬਰਾੜ ਡੀ.ਐੱਸ.ਪੀ ਲੰਬੀ, ਸ਼੍ਰੀ ਗੁਰੂਚਰਨ ਸਿੰਘ ਨਾਇਬ ਤਹਿਸੀਲਦਾਰ ਲੰਬੀ,

ਸ਼੍ਰੀ ਸੰਜੀਵ ਕੁਮਾਰ, ਬੀ.ਡੀ.ਪੀ.ਓ ਲੰਬੀ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਸਹਾਇਕ ਰਿਟਰਨਿੰਗ ਅਫਸਰ ਜੀ ਨੇ ਆਦਰਸ਼ ਚੋਣ ਜਾਬਤੇ ਦੇ ਵੱਖ-ਵੱਖ ਪਹਿਲੂਆਂ ਉੱਪਰ ਸਾਰਿਆਂ ਨੂੰ ਜਾਣਕਾਰੀ ਦਿੱਤੀ ਅਤੇ ਮਾਨਯੋਗ ਮੁੱਖ ਚੋਣ ਅਫਸਰ ਪੰਜਾਬ ਜੀ ਵੱਲੋਂ ਜੋ ਸੁਵਿਧਾ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਰਾਹੀ ਰਾਜਨੀਤਿਕ ਪਾਰਟੀਆਂ ਵੱਲੋ ਕਿਸੇ ਵੀ ਕਿਸਮ ਦੀ ਪਰਮਿਸ਼ਨ ਆਨਲਾਈਨ ਅਤੇ ਆਫਲਾਈਨ ਕਰਨ ਬਾਰੇ ਵਿਸਤਾਰ ਨਾਲ ਦੱਸਿਆ ਗਿਆ। Author: Malout Live