ਥਾਣਾ ਸਦਰ ਮਲੋਟ ਪੁਲਿਸ ਨੇ 200 ਲੀਟਰ ਲਾਹਣ, 30 ਬੋਤਲਾਂ ਸ਼ਰਾਬ ਅਤੇ ਭੱਠੀ ਦੇ ਸਾਮਾਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ
ਮਲੋਟ: ਮਾਨਯੋਗ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਜੀ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾ ਕੇ ਜਿੱਥੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਉੱਥੇ ਹੀ ਨਾਕਾ ਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਪਵਨਜੀਤ ਸਿੰਘ ਡੀ.ਐੱਸ.ਪੀ (ਮਲੋਟ) ਦੀ ਯੋਗ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਬੀਤੇ ਦਿਨੀਂ ਸ:ਥ ਸਤਵੰਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਰਾਏ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਬੱਸ ਅੱਡਾ ਪਿੰਡ ਈਨਾ ਖੇੜਾ ਮੌਜੂਦ ਸੀ
ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਿਰਵੈਰ ਸਿੰਘ ਪੁੱਤਰ ਰਜਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਵਾਘਿਆ ਦੀ ਢਾਣੀ ਵਿਰਕ ਖੇੜਾ ਰੋਡ ਪਿੰਡ ਈਨਾ ਖੇੜਾ ਆਪਣੇ ਘਰ ਨਜਾਇਜ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ, ਜੇਕਰ ਉਸ ਪਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਉਸ ਪਾਸੋ ਜਾਂ ਉਸਦੇ ਘਰੋਂ ਭਾਰੀ ਮਾਤਰਾ ਵਿੱਚ ਸ਼ਰਾਬ ਨਜਾਇਜ਼ ਜਾ ਲਾਹਣ ਬ੍ਰਾਮਦ ਹੋ ਸਕਦੀ ਹੈ। ਇਤਲਾਹ ਮੋਹਤਬਰ ਤੇ ਭਰੋਸੇਯੋਗ ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਮੌਕੇ ਪਰ 200 ਲੀਟਰ ਲਾਹਣ 30 ਬੋਤਲਾਂ ਸ਼ਰਾਬ ਅਤੇ ਭੱਠੀ ਦਾ ਸਾਮਾਨ ਬਰਾਮਦ ਕੀਤਾ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 22 ਮਿਤੀ 07.03.2024 ਅ/ਧ 61-1-14 ਐਕਸਾਈਜ਼ ਐਕਟ ਥਾਣਾ ਸਦਰ ਮਲੋਟ ਰਜਿਸਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। Author: Malout Live