ਚਾਰ ਸਾਹਿਬਜ਼ਾਦਿਆਂ ਅਤੇ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਲਗਾਇਆ ਜਾਵੇਗਾ ਮੁਫ਼ਤ ਦਸਤਾਰ ਸਿਖਲਾਈ ਕੈਂਪ

ਮਲੋਟ: ਚਾਰ ਸਾਹਿਬਜ਼ਾਦਿਆਂ ਅਤੇ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਮੁਫ਼ਤ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਭਾਈ ਜਗਤਾ ਜੀ ਸਾਹਿਬ ਮਲੋਟ ਵਿਖੇ ਲਗਾਇਆ ਜਾਵੇਗਾ। ਇਹ ਕੈਂਪ 1 ਜਨਵਰੀ 2024 ਤੋਂ ਲੈ ਕੇ ਮਾਘੀ ਦੇ ਸ਼ਹੀਦੀ ਜੋੜ ਮੇਲੇ ਤੱਕ 14 ਜਨਵਰੀ ਨੂੰ ਦਸਤਾਰ ਮੁਕਾਬਲੇ ਉਪਰੰਤ ਸਮਾਪਤ ਹੋਵੇਗਾ। ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਦੁਆਰਾ ਭਾਈ ਜਗਤਾ ਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਹਰਦੀਪ ਸਿੰਘ, ਬਿੰਦਰਪਾਲ ਸਿੰਘ, ਬਲਦੇਵ ਸਿੰਘ ਸਾਹੀਵਾਲ, ਕੁਲਵੰਤ ਸਿੰਘ, ਧਰਮਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਦਸਤਾਰ ਸਿਖਲਾਈ ਕੈਂਪ ਬਿਲਕੁਲ ਮੁਫਤ ਹੋਵੇਗਾ ਅਤੇ ਲੋੜਵੰਦ ਸਿਖਿਆਰਥੀ ਵੀਰਾਂ ਨੂੰ ਮੁਫਤ ਦਸਤਾਰਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਵੀਰਾਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਦਸਤਾਰ ਮੁਕਾਬਲੇ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਸਤਾਰ ਸਿਖਲਾਈ ਕੈਂਪ ਦਾ ਸਮਾਂ ਸ਼ਾਮ ਨੂੰ 06:00 ਵਜੇ ਤੋਂ ਰਾਤ 09:00 ਵਜੇ ਤੱਕ ਰੋਜ਼ਾਨਾ ਹੋਵੇਗਾ, ਜਿਸ ਵਿੱਚ ਸਿਖਿਆਰਥੀ ਭਾਗ ਲੈ ਕੇ ਦਸਤਾਰ ਬੰਨਣ ਦੀ ਟ੍ਰੇਨਿੰਗ ਲੈ ਸਕਦੇ ਹਨ। ਕੈਂਪ ਵਿੱਚ ਭਾਗ ਲੈਣ ਵਾਲੇ ਵੀਰ ਆਪਣਾ ਸ਼ੀਸ਼ਾ, ਬਾਜ, ਦਸਤਾਰ ਅਤੇ ਸੂਈ ਪਿੰਨਾਂ ਨਾਲ ਲੈ ਕੇ ਆਉਣ। ਇਸ ਦੌਰਾਨ ਗੁਰਦੁਆਰਾ ਭਾਈ ਜਗਤਾ ਜੀ ਪ੍ਰਬੰਧਕ ਕਮੇਟੀ ਵੱਲੋਂ ਚਾਹ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਭਾਈ ਸਰਦੂਲ ਸਿੰਘ ਸ਼ੇਰਾਵਾਲਾ, ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ, ਨਾਨਕ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹੱਲਾ ਕਰਨੈਲ ਸਿੰਘ, ਹਰਗੁਨ ਸਿੰਘ, ਮਹਿਕਦੀਪ ਸਿੰਘ, ਗੁਰਪ੍ਰੀਤ ਸਿੰਘ, ਧਰਮਪ੍ਰੀਤ ਸਿੰਘ ਘਾਰੂ, ਨਮਨਪ੍ਰੀਤ ਸਿੰਘ, ਓਂਕਾਰ ਸਿੰਘ ਰਾਮਗੜੀਆ, ਸੁਖਮਨਪ੍ਰੀਤ ਸਿੰਘ ਮੱਕੜ, ਸੁਖਮਨ ਸਿੰਘ, ਪ੍ਰਭਪ੍ਰੀਤ ਸਿੰਘ ਰਾਮਗੜੀਆ, ਨਵਜੋਤ ਸਿੰਘ, ਸੁਖਪ੍ਰੀਤ ਸਿੰਘ, ਏਕਮਪ੍ਰੀਤ ਸਿੰਘ ਹਾਜ਼ਿਰ ਸਨ। Author: Malout LIve