ਡਾਕਟਰ ਬਲਬੀਰ ਸਿੰਘ ਬਰਾੜ ਨੇ ਦੋ ਰੋਜ਼ਾ ‘ਮਨਿਸਰਟੀ ਆਫ਼ ਵੋਮੈਨ ਐਂਡ ਚਾਈਲਡ ਡਿਵੈਲਪਮੈਂਟ’ ਦੀ ਖ਼ਾਸ ਮੀਟਿੰਗ ਵਿੱਚ ਲਿਆ ਭਾਗ
ਮਲੋਟ (ਪੰਜਾਬ): ਪ੍ਰਸਿੱਧ ਸਮਾਜ ਸੇਵਕ ਡਾਕਟਰ ਬਲਵੀਰ ਸਿੰਘ ਬਰਾੜ (ਖਿੜਕੀਆਂ ਵਾਲਾ) ਅਜ਼ਾਦ ਫਾਊਂਡੇਸ਼ਨ ਟਰੱਸਟ (ਰਜਿ:) ਦੇ ਚੇਅਰਮੈਨ ਨੇ ਬੀਤੇ ਦਿਨੀਂ ਦਿੱਲੀ ਵਿਖੇ ਦੋ ਰੋਜ਼ਾ ‘ਮਨਿਸਰਟੀ ਆਫ਼ ਵੋਮੈਨ ਐਂਡ ਚਾਈਲਡ ਡਿਵੈਲਪਮੈਂਟ’ ਦੀ ਖ਼ਾਸ ਮੀਟਿੰਗ ਵਿੱਚ ਭਾਗ ਲਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਭਾਰਤ ਸਰਕਾਰ ਦੀ ‘ਮਨਿਸਰਟੀ ਆਫ਼ ਵੋਮੈਨ ਐਂਡ ਚਾਈਲਡ ਡਿਵੈਲਪਮੈਂਟ’ ਦੁਆਰਾ ਸੀ.ਐੱਸ.ਓ ਕਨੈਕਟ ਪ੍ਰੋਗਰਾਮ ਅਧੀਨ ਵਿਸ਼ੇਸ਼ ਤੌਰ ਤੇ ਦਿੱਲੀ ਬੁਲਾ ਕੇ ਉਨ੍ਹਾਂ ਸੰਸਥਾਵਾਂ ਦਾ ਕਰਵਾਇਆ ਗਿਆ, ਜੋ ਕਿ ਪੈਨ ਇੰਡੀਆ ਪੱਧਰ ਤੇ ਕੰਮ ਕਰ ਰਹੀਆਂ ਹਨ।
ਮੰਤਰਾਲੇ ਦੁਆਰਾ ਵਿਗਿਆਨ ਭਵਨ ਵਿਖੇ ਵੱਖ-ਵੱਖ ਸਟੇਟਾਂ ਤੋਂ ਆਏ ਨੁਮਾਇੰਦਿਆਂ ਨਾਲ ਪਿਛਲੇ 10 ਸਾਲ ਵਿੱਚ ਕੀਤੇ ਕੰਮਾਂ ਤੇ ਸਕੀਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ‘ਮਨਿਸਰਟੀ ਆਫ਼ ਵੋਮੈਨ ਐਂਡ ਚਾਈਲਡ ਯੂਨੀਅਨ’ ਕੈਬਨਿਟ ਮੰਤਰੀ ਸ਼੍ਰੀਮਤੀ ਸਮ੍ਰਿਤਾ ਇਰਾਨੀ ਨੇ ਆਪਣੇ ਦਫ਼ਤਰ ਵਿੱਚ ਵੱਖ-ਵੱਖ ਸਟੇਟਾਂ ਤੋਂ ਆਏ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸਟੇਟ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਾਨਯੋਗ ਕੈਬਨਿਟ ਮੰਤਰੀ ਨੇ ਲੜਕੀਆਂ ਦੇ ਧੜਾ-ਧੜ ਪ੍ਰਵਾਸ ਤੇ ਚਿੰਤਾ ਜਤਾਈ ਤੇ ਇਸਦੇ ਮਗਰ ਵੱਡੇ ਮਾਫ਼ੀਆ ਦਾ ਹੱਥ ਹੋਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਦੋ ਰੋਜ਼ਾ ਦੌਰੇ ਮਨਿਸਟਰੀ ਦੁਆਰਾ ਅਲੱਗ-ਅਲੱਗ ਰਾਜਾਂ ਤੋ ਆਏ ਨੁਮਾਇੰਦਿਆਂ ਨੂੰ ਰਾਸ਼ਟਪਤੀ ਭਵਨ ਤੇ ਪੀ.ਐੱਮ ਹਾਊਸ ਲਿਜਾਇਆ ਗਿਆ। Author: Malout Live