ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪੈਨਸ਼ਨ ਡੇਅ ਮਨਾਉਣ ਸੰਬੰਧੀ ਕੀਤੀ ਗਈ ਮੀਟਿੰਗ
ਮਲੋਟ:- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈੱਡ ਕੁਆਟਰ ਮਲੋਟ ਦੀ ਮੀਟਿੰਗ ਸ਼੍ਰੀ ਕਸ਼ਮੀਰ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਿੱਚ ਹੋਈ। ਜਿਸ ਵਿੱਚ ਸਰਬਸੰਮਤੀ ਨਾਲ 17 ਦਸੰਬਰ 2021 ਨੂੰ ਪੈਨਸ਼ਨਰਜ਼ ਡੇਅ ਸ਼੍ਰੀ ਕ੍ਰਿਸ਼ਨਾ ਮੰਦਿਰ ਧਰਮਸ਼ਾਲਾ ਮਲੋਟ ਵਿਖੇ ਮਨਾਉਣ ਦਾ ਫੈਂਸਲਾ ਕੀਤਾ ਗਿਆ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਪੈਨਸ਼ਨਰਜ਼ ਨੂੰ ਭਾਗ ਲੈਣ ਦਾ ਸੱਦਾ ਦਿੱਤਾ ਗਿਆ।
ਪੰਜਾਬ ਸਰਕਾਰ ਵੱਲੋਂ 6ਵੇਂ ਪੇਅ ਕਮਿਸ਼ਨ ਵੱਲੋਂ ਦਿੱਤਾ 2.59 ਗੁਣਾਂਕ ਪੈਨਸ਼ਨਰਜ਼ ਨਾ ਦੇਣ ਤੇ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸਦੇ ਨਾਲ ਹੀ ਪੈਨਸ਼ਨਰਜ਼ ਦਾ ਲੱਖਾਂ ਰੁਪਏ ਨੱਪਣ ਦਾ ਦੋਸ਼ ਲਗਾਇਆ ਗਿਆ। ਇਸ ਦੌਰਾਨ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮੰਗ ਕੀਤੀ ਪੈਨਸ਼ਨਰਜ਼ 2.59 ਦੇ ਗੁਣਾਂਕ ਨਾਲ ਬਣਦਾ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ। ਮੀਟਿੰਗ ਵਿੱਚ ਸ਼੍ਰੀ ਹਰਬੰਸ ਲਾਲ ਕੱਕੜ, ਬਾਬੂ ਰਾਮ ਤੀਨਾ, ਨੱਥਾ ਸਿੰਘ ਸਹਿਗਲ, ਮਹਿੰਦਰ ਸਿੰਘ, ਰਾਮ ਸਰੂਪ, ਰਾਜਿੰਦਰ ਬੱਠਲਾ, ਜਸਵੰਤ ਸਿੰਘ, ਹਰਚਰਨ ਸਿੰਘ ਅਤੇ ਜਗਸੀਰ ਸਿੰਘ ਕਾਰਜਕਾਰੀ ਮੈਂਬਰਾਂ ਨੇ ਭਾਗ ਲਿਆ।