ਸਿਹਤ ਮੁਲਾਜਮਾਂ ਵੱਲੋ ਭੱਤੇ ਰੋਕਣ ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਮਲੋਟ:- ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਸੰਬੰਧੀ ਰੋਜਾਨਾ ਨਵੇ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ। ਹੁਣ ਸਰਕਾਰ ਵੱਲੋ ਨੋਟੀਫਿਕੇਸ਼ਨ ਜਾਰੀ ਕਰਕੇ ਪੇਂਡੂ ਭੱਤੇ ਤੇ ਫਿਕਸ ਟੂਰ ਭੱਤੇ ਉੱਪਰ ਰੋਕ ਲਗਾ ਦਿੱਤੀ ਹੈ। ਇਸ ਤੋ ਇਲਾਵਾ ਨਵੇ ਭਰਤੀ ਹੋਏ ਮੁਲਾਜਮਾਂ ਦੇ ਪਰਖ ਅਧੀਨ ਸਮੇਂ ਦਾ ਬਕਾਇਆ ਵੀ ਨਾ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਦੇ ਵਿਰੋਧ ਵਿੱਚ ਮ.ਪ.ਹੈਲਥ ਇੰਮਪਲਾਈਜ ਯੂਨੀਅਨ ਮੇਲ/ਫੀਮੇਲ ਪੰਜਾਬ ਵੱਲੋ ਬਲਾਕ ਪੱਧਰ ਤੇ ਨੋਟੀਫਿਕੇਸ਼ਨਾ ਦੀਆਂ ਕਾਪੀਆਂ ਸਾੜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਆਗੂ ਸੁਖਜੀਤ ਸਿੰਘ ਆਲਮਵਾਲਾ ਨੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਸੀ.ਐੱਚ.ਸੀ ਆਲਮਵਾਲਾ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆ ਗਈਆ। ਪਿਛਲੇ ਛੇ ਸਾਲਾ ਤੋ ਸਰਕਾਰ ਵੱਲੋ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਪੇਅ-ਕਮਿਸ਼ਨ ਦਿੱਤਾ ਗਿਆ ਹੈ।

ਪਰ ਹੁਣ ਜੋ ਪੇ ਕਮਿਸ਼ਨ ਦਿੱਤਾ ਜਾ ਰਿਹਾ ਹੈ ਉਸ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋ ਕੋਰੋਨਾ ਦੌਰਾਨ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ ਜਿਸ ਤੇ ਸਰਕਾਰ ਵੱਲੋ ਵਿਸ਼ੇਸ ਇੰਕਰੀਮੈਂਟ ਦੇ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਸੀ। ਜਦ ਕਿ ਇਸ ਦੇ ਉਲਟ ਸਰਕਾਰ ਵੱਲੋ ਪਹਿਲਾਂ ਤੋ ਮਿਲ ਰਹੇ ਭੱਤਿਆ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਜੋ ਨਵੇ ਮੁਲਾਜਮ ਭਰਤੀ ਹੋਏ ਹਨ ਜਿੰਨ੍ਹਾ ਨੂੰ ਪਰਖ ਅਧੀਨ ਸਮੇ ਦੌਰਾਨ ਸਿਰਫ ਮੁੱਢਲੀ ਤਨਖਾਹ ਹੀ ਦਿੱਤੀ ਜਾ ਰਹੀ ਹੈ ਪਰ ਹੁਣ ਉਹਨਾਂ ਨੂੰ ਪੇਅ-ਕਮਿਸ਼ਨ ਅਨੁਸਾਰ ਪਰਖ ਕਾਲ ਦੇ ਸਮੇਂ ਦਾ ਮਿਲਣ ਵਾਲਾ ਬਕਾਇਆ ਨਾ ਦੇ ਕਿ ਮੁਲਾਜਮਾ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਆਪਣੇ ਇਹਨਾਂ ਨੋਟੀਫਿਕੇਸ਼ਨਾਂ ਨੂੰ ਵਾਪਿਸ ਕਰਕੇ ਪੇਅ-ਕਮਿਸ਼ਨ ਅਨੁਸਾਰ ਮੁਲਾਜ਼ਮਾਂ ਦੇ ਬਣਦੇ ਵਧੇ ਹੋਏ ਭੱਤੇ ਦਿੱਤੇ ਜਾਣ। ਇਸ ਮੌਕੇ ਡਾ.ਸਿੰਪਲ ਕੁਮਾਰ, ਰਾਕੇਸ਼ ਕੁਮਾਰ, ਗੁਰਵਿੰਦਰ ਸਿੰਘ, ਪਰਮਪਾਲ ਸਿੰਘ, ਹਰਮਿੰਦਰ ਕੌਰ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਹਰਮਿੰਦਰ ਸਿੰਘ, ਰਾਜਿੰਦਰ ਕੁਮਾਰ, ਅਵਿਨਾਸ਼ ਕੁਮਾਰ, ਜੋਬਨਜੀਤ ਸਿੰਘ, ਬਲਰਾਜ ਸਿੰਘ, ਗੁਰਪ੍ਰੀਤ ਸਿੰਘ, ਰਵੀ ਦਾਸ, ਜਗਮੀਤ ਸਿੰਘ, ਸੰਦੀਪ ਸਿੰਘ, ਸਲਵਿੰਦਰ ਕੌਰ, ਕੁਲਵੰਤ ਕੌਰ, ਮਨਜੀਤ ਕੌਰ, ਨਸੀਬ ਕੌਰ, ਸੁੰਦਰ ਲਾਲ, ਤੇਲੂ ਰਾਮ ਅਤੇ ਪੱਪੀ ਰਾਮ ਆਦਿ ਹਾਜਰ ਸਨ।