ਜੀ.ਐਸ.ਟੀ ਵਿਭਾਗ ਵੱਲੋਂ ਰਜਿਸਟਰਡ ਮੈਰਿਜ ਪੈਲੇਸਾਂ ਦੇ ਮਾਲਕਾਂ ਹਿੱਸੇਦਾਰਾਂ ਨਾਲ ਮੀਟਿੰਗ ਦਾ ਆਯੋਜਨ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ.ਐੱਸ.ਟੀ. ਮਾਲੀਆ ਵਧਾਉਣ ਲਈ ਦਫ਼ਤਰ ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਵਿੱਚ ਸਥਿਤ ਜੀ.ਐਸ.ਟੀ ਅਧੀਨ ਰਜਿਸਸਟਰਡ ਮੈਰਿਜ ਪੈਲੇਸਾਂ ਦੇ ਮਾਲਕਾਂ/ਹਿੱਸੇਦਾਰਾਂ/ਮੈਨੇਜ਼ਰਾਂ ਨਾਲ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਰਾਜ ਕਰ ਸ਼੍ਰੀ ਰੋਹਿਤ ਗਰਗ ਵੱਲੋਂ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ.ਐੱਸ.ਟੀ. ਮਾਲੀਆ ਵਧਾਉਣ ਲਈ ਦਫ਼ਤਰ ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਵਿੱਚ ਸਥਿਤ ਜੀ.ਐਸ.ਟੀ ਅਧੀਨ ਰਜਿਸਸਟਰਡ ਮੈਰਿਜ ਪੈਲੇਸਾਂ ਦੇ ਮਾਲਕਾਂ/ਹਿੱਸੇਦਾਰਾਂ/ਮੈਨੇਜ਼ਰਾਂ ਨਾਲ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਰਾਜ ਕਰ ਸ਼੍ਰੀ ਰੋਹਿਤ ਗਰਗ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਹਾਜ਼ਰ ਮੈਰਿਜ ਪੈਲੇਸਾਂ ਦੇ ਮਾਲਕਾਂ/ਹਿੱਸੇਦਾਰਾਂ ਨੂੰ ਹਰ ਗ੍ਰਾਹਕ ਤੋਂ ਜੀ.ਐਸ.ਟੀ ਐਕਟ ਅਨੁਸਾਰ ਬਣਦਾ ਟੈਕਸ ਵਸੂਲ ਕਰਕੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਹਦਾਇਤ ਕੀਤੀ।
ਇਸ ਮੌਕੇ ਉਨ੍ਹਾਂ ਪੈਲੇਸ ਮਾਲਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਆਪਣੇ ਪੈਲਸਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਦੇ ਵਸੂਲ ਕੀਤੇ ਗਏ ਕਿਰਾਏ ’ਤੇ ਬਣਦਾ ਟੈਕਸ ਪੂਰਾ ਜਮ੍ਹਾਂ ਨਹੀ ਕਰਵਾਇਆ ਜਾ ਰਿਹਾ ਤੇ ਇਸ ਲਈ ਹੁਣ ਵਿਭਾਗ ਵੱਲੋਂ ਮੈਰਿਜ ਪੈਲੇਸਾਂ ਦੇ ਵਿੱਚ ਹੋਣ ਵਾਲੇ ਸਮਾਗਮਾਂ ’ਤੇ ਸਖਤ ਨਿਗਰਾਨੀ ਰੱਖੀ ਜਾਵੇਗੀ। ਇਸ ਮੌਕੇ ਸ਼੍ਰੀ ਮਨਜਿੰਦਰ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਰਵਿੰਦਰ ਕੁਮਾਰ ਕਰ ਨਿਰੀਖਕ ਅਤੇ ਸ਼੍ਰੀ ਤਰਸੇਮ ਸਿੰਘ ਕਰ ਨਿਰੀਖਕ ਤੋਂ ਇਲਾਵਾ ਗਾਰਡੇਨੀਆ ਰਿਜ਼ੋਰਟ ਤੋਂ ਸ਼੍ਰੀ ਸੁਨੀਲ ਵਾਟਸ, ਨਰਾਇਣਗੜ੍ਹ ਗਾਰਡਨ ਤੋਂ ਸ਼੍ਰੀ ਪਰਮਜੀਤ ਸਿੰਘ, ਗਰੀਨ ਸੀ ਰਿਜ਼ੋਰਟ ਤੋਂ ਸ਼੍ਰੀ ਹਰਚਰਨ ਸਿੰਘ, ਸਟਾਰ ਵਿਊ ਰਿਜ਼ੋਰਟ ਤੋਂ ਸ਼੍ਰੀ ਵਿਸ਼ਾਲ ਗੋਇਲ ਅਤੇ ਅਰਜਨ ਕੈਸਲ ਤੋਂ ਸ਼੍ਰੀ ਬਲਰਾਜ ਭੁੱਲਰ ਹਾਜ਼ਿਰ ਸਨ।
Author : Malout Live