ਸੀ.ਐੱਚ.ਸੀ ਆਲਮਵਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆਂ ਸੰਬੰਧੀ ਕੀਤੀਆਂ ਗਈਆਂ ਗਤੀਵਿਧੀਆਂ
ਮਲੋਟ (ਆਲਮਵਾਲਾ): ਸੀ.ਐੱਚ.ਸੀ ਆਲਮਵਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆ ਬੁਖਾਰ ਲਈ ਜਾਗਰੂਕਤਾ ਕੈਂਪ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰੰਜੂ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਗਦੀਪ ਚਾਵਲਾ ਦੀਆ ਹਦਾਇਤਾਂ ਤੇ ਡੇਂਗੂ, ਮਲੇਰੀਆ ਅਤੇ ਹੋਰ ਗਤੀਵਿਧੀਆਂ ਜਾਰੀ ਹਨ। ਜਿਸ ਦੌਰਾਨ ਪਿੰਡ ਤਾਮਕੋਟ, ਫੂਲੇਵਾਲਾ, ਲਖਮੀਰੇਆਣਾ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਡੇਂਗੂ, ਮਲੇਰੀਆ ਕਿਵੇ ਫੈਲਦਾ ਹੈ, ਇਸਦੇ ਕਾਰਨ, ਲੱਛਣ ਅਤੇ ਰੋਕਥਾਮ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਅਤੇ ਸਕੂਲਾਂ ਵਿੱਚ ਪੰਫਲੈਟ ਵੰਡੇ ਗਏ। ਬੱਚਿਆਂ ਨੂੰ ਸਿਹਤ ਵਿਭਾਗ ਦੇ ਹੈੱਲਥ ਇੰਸਪੈਕਟਰ ਵਿਨੋਦ ਕੁਮਾਰ ਨੇ ਇਸ ਦੇ ਨਾਲ ਹੀ ਪੇਟ ਦੀਆ ਬਿਮਾਰੀਆਂ ਅਤੇ ਹੱਥ ਧੋਣ ਬਾਰੇ ਵੀ ਦੱਸਿਆ ਗਿਆ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ ਸਿਹਤ ਵਿਭਾਗ ਦੇ ਕਰਮਚਾਰੀ ਬਲਰਾਜ ਸਿੰਘ, ਆਤਮ ਪ੍ਰਕਾਸ਼, ਬਲਜਿੰਦਰ ਕੌਰ ਕਮਿਉਨਟੀ ਹੈੱਲਥ ਅਫ਼ਸਰ ਗੁਰਿੰਦਰ ਕੌਰ, ਆਸ਼ਾ ਵਰਕਰ ਮਨਵੀਰ ਕੌਰ, ਸੁਖਪ੍ਰੀਤ ਕੌਰ ਅਤੇ ਆਂਗਣਵਾੜੀ ਵਰਕਰ ਅਤੇ ਸਕੂਲ ਸਟਾਫ ਵੀ ਹਾਜ਼ਿਰ ਸੀ। Author: Malout Live