ਸੈਕਟਰ ਵਿਰਕ ਖੇੜਾ ਅਧੀਨ ਆਉਂਦੇ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆਂ ਤੋਂ ਜਾਗਰੂਕ ਕਰਨ ਲਈ ਕੀਤੀਆਂ ਗਈਆਂ ਗਤੀਵਿਧੀਆਂ

ਮਲੋਟ (ਆਲਮਵਾਲਾ): ਸੀ.ਐੱਚ.ਸੀ ਆਲਮਵਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆ ਬੁਖਾਰ ਲਈ ਜਾਗਰੂਕਤਾ ਕੈਂਪ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਰੰਜੂ  ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਗਦੀਪ ਚਾਵਲਾ ਦੀਆ ਹਦਾਇਤਾਂ ਅਨੁਸਾਰ ਡੇਂਗੂ, ਮਲੇਰੀਆ ਅਤੇ ਹੋਰ ਗਤੀਵਿਧੀਆਂ ਜਾਰੀ ਹਨ। ਸੈਕਟਰ ਵਿਰਕਖੇੜਾ ਅਧੀਨ ਪਿੰਡ ਸਰਾਵਾ ਬੋਦਲਾਂ, ਪਿੰਡ ਮਲੋਟ, ਬੁਰਜ ਸਿੱਧਵਾ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਡੇਂਗੂ, ਮਲੇਰੀਆ ਕਿਵੇ ਫੈਲਦਾ ਹੈ,

ਇਸਦੇ ਕਾਰਨ, ਲੱਛਣ ਅਤੇ ਰੋਕਥਾਮ ਲਈ ਵਿਸਥਾਰਪੂਰਵਕ ਜਾਣਕਾਰੀ  ਦਿੱਤੀ ਅਤੇ ਸਕੂਲਾਂ ਵਿੱਚ ਪੰਫਲੈਟ ਵੰਡੇ ਗਏ। ਇਸ ਦੌਰਾਨ ਬੱਚਿਆ ਨੂੰ ਸਿਹਤ ਵਿਭਾਗ ਦੇ ਹੈੱਲਥ ਇੰਸਪੈਕਟਰ ਬਲਜੀਤ ਸਿੰਘ ਨੇ ਇਸ ਦੇ ਨਾਲ ਹੀ ਪੇਟ ਦੀਆ ਬਿਮਾਰੀਆਂ ਅਤੇ ਹੱਥ ਧੋਣ ਬਾਰੇ ਵੀ ਦੱਸਿਆ ਗਿਆ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ  ਮੋਕੇ ਤੇ ਸਿਹਤ ਵਿਭਾਗ ਦੇ ਕਰਮਚਾਰੀ ਜੋਬਨਜੀਤ ਸਿੰਘ, ਰਵਿੰਦਰ ਕੁਮਾਰ ਅਤੇ ਯੁਗਰਾਜ ਸਿੰਘ ਹਾਜਿਰ ਸਨ। Author: Malout Live