ਐੱਨ.ਐੱਚ.ਐੱਮ ਇੰਪਲਾਈਜ਼ ਵੈੱਲਫ਼ੇਅਰ ਯੂਨੀਅਨ ਮਲੋਟ ਨੇ ਕਰਮਚਾਰੀਆਂ ਨੂੰ ਪੱਕੇ ਕਰਨ ਸੰਬੰਧੀ ਸਿਹਤ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਮਲੋਟ: ਐੱਨ.ਐੱਚ.ਐੱਮ ਇੰਪਲਾਈਜ਼ ਵੈੱਲਫ਼ੇਅਰ ਯੂਨੀਅਨ ਮਲੋਟ ਵੱਲੋਂ ਐੱਨ.ਐੱਚ.ਐੱਮ ਕਰਮਚਾਰੀਆਂ ਨੂੰ ਪੱਕੇ ਕਰਨ ਸੰਬੰਧੀ ਮਲੋਟ ਪਹੁੰਚੇ ਸਿਹਤ ਮੰਤਰੀ ਚੇਤਨ ਜੋੜਾਮਾਜਰਾ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਅਧੀਨ ਐੱਨ.ਐੱਚ.ਐੱਮ ਤਹਿਤ ਕੰਮ ਕਰ ਰਹੇ ਕਰਮਚਾਰੀ (ਕਲੈਰੀਕਲ, ਮੈਡੀਕਲ, ਪੈਰਾਮੈਡੀਕਲ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਕੰਮਲ ਭਰਤੀ ਪ੍ਰਕਿਰਿਆ ਰਾਹੀਂ ਭਰਤੀ ਹੋਏ ਹਨ। ਪਿਛਲੇ 15 ਸਾਲਾਂ ਦੀਆਂ ਬਿਹਤਰੀਨ ਸਿਹਤ ਸੇਵਾਵਾਂ ਅਤੇ ਖਾਸ ਤੌਰ 'ਤੇ ਕੋਵਿਡ ਮਹਾਂਮਾਰੀ ਦੌਰਾਨ ਫਰੰਟ ਲਾਈਨ 'ਤੇ ਕੀਤੇ ਕੰਮਾਂ ਨੂੰ ਸਿਰਫ਼ ਕੇਂਦਰੀ ਸਕੀਮਾਂ ਦੇ ਹਵਾਲੇ ਦੇ ਕੇ ਸਰਕਾਰ ਵੱਲੋਂ ਨਜਰਅੰਦਾਜ਼ ਕਰਨਾ,
ਇਹਨਾਂ ਕਰਮਚਾਰੀਆਂ ਨਾਲ ਬੇਇਨਸਾਫ਼ੀ ਹੈ। ਸਮੇਂ-ਸਮੇਂ 'ਤੇ ਐੱਨ.ਐੱਚ.ਐੱਮ ਕਰਮਚਾਰੀਆਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਧਿਆਨ ਹਿੱਤ ਲਿਆਂਦਾ ਜਾ ਰਿਹਾ ਹੈ। ਇਹ ਕਰਮਚਾਰੀ ਰੈਗੂਲਰ ਕਰਮਚਾਰੀਆਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਇਸ ਦੌਰਾਨ ਉਹਨਾਂ ਨੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਐੱਨ.ਐੱਚ.ਐੱਮ ਅਧੀਨ ਕੰਮ ਕਰਦੇ ਸਮੂਹ ਪ੍ਰੋਗਰਾਮਾਂ ਦੇ ਕਰਮਚਾਰੀਆਂ ਸਮੇਤ ਆਊਟਸੋਰਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੁਆਰਾ ਰੈਗੂਲਰ ਕੀਤਾ ਜਾਵੇ ਅਤੇ ਐੱਨ.ਐੱਚ.ਐੱਮ ਕਰਮਚਾਰੀਆਂ ਨੂੰ ਈ.ਐੱਸ.ਆਈ (ਮੈਡੀਕਲ ਸਹੂਲਤ) ਦਿੱਤੀ ਜਾਵੇ। Author: Malout Live