ਇੰਡੀਅਨ ਮਾਰਸ਼ਲ ਆਰਟ ਵੱਲੋਂ ਦੇਹਰਾਦੂਨ ਉਤਰਾਖੰਡ ਵਿਖੇ ਇੰਡੋ ਨੇਪਾਲ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਕਰਵਾਈ

ਮਲੋਟ: ਇੰਡੀਅਨ ਮਾਰਸ਼ਲ ਆਰਟ ਵੱਲੋਂ ਦੇਹਰਾਦੂਨ ਉਤਰਾਖੰਡ ਵਿਖੇ ਇੰਡੋ ਨੇਪਾਲ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਇੰਡੀਆ ਅਤੇ ਨੇਪਾਲ ਦੇ ਚਾਰ ਸੋ ਕਰਾਟੇ ਖਿਡਾਰੀਆਂ ਨੇ ਭਾਗ ਲਿਆ। ਪੰਜਾਬ ਟੀਮ ਦੇ ਮੈਨੇਜਰ ਕੋਚ ਨੀਤੂ ਰਾਣੀ ਅਤੇ ਚੀਫ ਕੋਚ ਪੰਜਾਬ ਗੁਰਮੀਤ ਸਿੰਘ ਨੇ ਦੱਸਿਆ ਕੇ ਪੰਜਾਬ ਦੇ

ਵੱਖ-ਵੱਖ ਜਿਲ੍ਹਿਆਂ ਤੋਂ ਕਰਾਟੇ ਖਿਡਾਰੀਆਂ ਨੇ ਭਾਗ ਲਿਆ ਤੇ ਜਿਲ੍ਹਾ ਮੁਕਤਸਰ ਵੱਲੋਂ ਦੋ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਅਸੀਮ ਸਿੰਘ ਨੇ 13 ਸਾਲ ਵਰਗ ‘ਚ ਗੋਲਡ ਮੈਡਲ ਅਤੇ ਸੁਮਨਪ੍ਰੀਤ ਸਿੰਘ ਨੇ 15 ਸਾਲ 35 ਕਿਲੋ ਵਰਗ ‘ਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। Author: Malout Live