ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਵੱਲੋਂ ਅੱਜ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਬਠਿੰਡਾ:-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਗੁਰਦੁਆਰਾ ਕਿਲਾ ਮੁਬਾਰਕ ਵਿਖੇ 12 ਨਵੰਬਰ ਨੂੰ ਹੋਣ ਵਾਲੇ ਸਮਾਗਮ 'ਚ ਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਜਾਵੇਗੀ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਜਨਤਾ ਦੀ ਸਹੂਲਤ ਲਈ 12 ਨਵੰਬਰ ਦੀ ਸ਼ਾਮ 4 ਤੋਂ ਰਾਤ 10 ਵਜੇ ਤੱਕ ਦਾ ਟ੍ਰੈਫ਼ਿਕ ਰੂਟ ਤਿਆਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਰੂਟ ਪਲਾਨ 'ਚ ਮਾਲ ਰੋਡ ਤੋਂ ਸਟੇਸ਼ਨ ਲਈ ਜਾਣ ਵਾਲੀ ਟ੍ਰੈਫਿਕ ਵਾਇਆ ਮਾਲ ਰੋਡ ਤੋਂ ਸਟੇਸ਼ਨ ਨੂੰ ਸਿੱਧਾ ਜਾਵੇਗੀ, ਜਿਹੜਾ ਕੋਈ ਰਿਹਾਇਸ਼ੀ ਕਿੱਕਰ ਬਾਜ਼ਾਰ, ਸਿਰਕੀ ਬਾਜ਼ਾਰ, ਬੈਂਕ ਬਾਜ਼ਾਰ ਦਾ ਰਹਿਣ ਵਾਲਾ ਹੈ ਉਹ ਮਾਲ ਰੋਡ ਤੋਂ ਜਾ ਕੇ ਵਾਇਆ ਗਿੱਦੜਬਾਹਾ ਮੈਡੀਕਲ ਸਟੋਰ-ਸਦਭਾਵਨਾ ਚੌਕ ਜਾਂ ਸਟੇਸ਼ਨ ਤੋਂ ਮਾਲ ਗੋਦਾਮ ਰੋਡ ਰਾਹੀਂ ਜਾਵੇਗਾ ਤੇ ਕਈ ਹੋਰ ਰੂਟ ਵੀ ਬਦਲੇ ਗਏ ਹਨ। ਉਨ੍ਹਾਂ ਪਾਰਕਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ 'ਤੇ ਆਉਣ ਵਾਲੀ ਸੰਗਤ (ਮੋਟਰਸਾਈਕਲ, ਫੋਰਵ੍ਹੀਲਰ) ਆਦਿ ਵਾਹਨ ਸਰਕਾਰੀ ਸਕੂਲ (ਲੜਕੀਆਂ) ਮਾਲ ਰੋਡ ਬਠਿੰਡਾ ਵਿਖੇ ਪਾਰਕਿੰਗ ਕਰੇਗੀ। ਪਾਸ ਹੋਲਡਰਾਂ ਦੇ ਵਾਹਨਾਂ ਦੀ ਪਾਰਕਿੰਗ ਪੁੱਡਾ ਪਾਰਕਿੰਗ ਵਿਖੇ ਕੀਤੀ ਜਾਵੇਗੀ। ਆਫੀਸ਼ੀਅਲ ਪਾਰਕਿੰਗ, ਫਲੈਗ ਕਾਰ, ਜੁਡੀਸ਼ੀਅਲ ਕਾਰਾਂ, ਸਿਵਲ ਫੋਰਸ ਆਫਸੀਰਜ਼ ਫਾਇਰ ਬ੍ਰਿਗੇਡ ਚੌਕ ਤੋਂ ਉੱਤਰ ਕੇ ਆਪਣੇ ਵਾਹਨ ਸੁਭਾਸ਼ ਮਾਰਕੀਟ ਬਠਿੰਡਾ ਵਿਖੇ ਖੜ੍ਹੀ ਕਰਨਗੇ। ਪ੍ਰੈੱਸ ਪਾਰਕਿੰਗ ਦੇਸਰਾਜ ਸਕੂਲ ਬਠਿੰਡਾ ਵਿਖੇ ਕੀਤੀ ਜਾਵੇਗੀ ਜਿਸ ਦਾ ਰੂਟ ਗਿੱਦੜਬਾਹਾ ਮੈਡੀਕਲ ਸਟੋਰ, ਸਦਭਾਵਨਾ ਚੌਕ, ਸਿਰਕੀ ਬਾਜ਼ਾਰ ਤੋਂ ਦੇਸ ਰਾਜ ਸਕੂਲ ਹੋਵੇਗਾ।