ਡਿਜਿਟਲ ਇਨਫਾਰਮੇਸ਼ਨ ਟੈਕਨੋਲਜੀ & ਰਿਸਰਚ ਫਾਰ ਪ੍ਰਫੈਸ਼ਨਲ (DITRP) ਮੁੰਬਈ ਦੇ ਵੱਲੋਂ ਮਾਸਟਰ ਟਾਈਪਿੰਗ ਸੈਂਟਰ, ਮਲੋਟ ਨੂੰ INDIA’s BEST 100 COMPUTER INSTITUTE 2024 AWARD ਨਾਲ ਕੀਤਾ ਸਨਮਾਨਿਤ
ਮਲੋਟ: ਮਲੋਟ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੈਰੋ ਰੋਡ ਸਥਿਤ ਕੰਪਿਊਟਰ ਐਜੂਕੇਸ਼ਨ ਦੀਆਂ ਸੇਵਾਵਾ ਦੇ ਰਹੇ ਮਾਸਟਰ ਟਾਈਪਿੰਗ ਸੈਂਟਰ ਨੂੰ INDIA’S BEST 100 INSTITUTE AWARD 2024 ਦੇ ਨਾਲ ਮੁੰਬਈ ਵਿਖੇ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸ਼ੋਅ ਬੀਤੇ ਦਿਨੀਂ (29 ਫਰਵਰੀ 2024) ਨੂੰ ਮੁੰਬਈ ਵਿਖੇ ਟੀਮ DITRP ਅਤੇ HELLO DIGITAL INDIA PROJECT ਦੇ ਤਹਿਤ ਆਯੋਜਿਤ ਕੀਤਾ ਗਿਆ।
ਇਸ ਐਵਾਰਡ ਸ਼ੋਅ ਦੇ ਮੁੱਖ ਮਹਿਮਾਨ ਭਾਰਤ ਦੇ ਮਸ਼ਹੂਰ Businessman Founder of BhartPe ਅਤੇ SONY TV ਦੇ Show Shark Tank India ਦੇ ਜੱਜ ਸ਼੍ਰੀ ਅਸ਼ੀਨ ਗਰੋਵਰ ਅਤੇ DITRP OPC PVT LTD Company Mumbai ਦੇ ਡਾਇਰੈਕਟਰ ਸ਼੍ਰੀ ਅਮਜਦ ਸਾਟੇ ਨੇ ਭਾਰਤ ਦੇ 100 ਸਰਵਸ਼੍ਰੇਰਠ Computer Institutions ਨੂੰ ਸਨਮਾਨਿਤ ਕੀਤਾ।
Author: Malout Live