ਲਾਇਨਜ ਕਲੱਬ ਮੁਕਤਸਰ ਆਜਾਦ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਾਇਆ ਗਿਆ ਅੱਖਾਂ ਦਾ ਮੁਫਤ ਚੈਕਅੱਪ ਤੇ ਆਪਰੇਸ਼ਨ ਕੈਂਪ

ਮਲੋਟ:- ਸ਼੍ਰੀ ਮੁਕਤਸਰ ਸ਼ਹਿਰ ਦੇ ਬੂੜਾ ਗੁੱਜਰ ਰੋਡ ਸਥਿਤ ਲਾਇਨਜ ਭਵਨ ਵਿਖੇ ਸ਼ੁੱਕਰਵਾਰ ਨੂੰ ਲਾਇਨਜ ਕਲੱਬ ਆਜਾਦ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈਕਅੱਪ ਤੇ ਆਪਰੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਤੇ ਜਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਸ਼ਾਮਿਲ ਹੋਏ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਨੇ ਆਪਣੇ ਵੱਲੋਂ ਕਲੱਬ ਮੈਂਬਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਵਿਸ਼ਵਾਸ ਦੁਆਇਆ। ਕੈਂਪ ‘ਚ ਲਗਭਗ ਦੋ ਸੌ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ। ਮਰੀਜਾਂ ਦੀਆਂ ਅੱਖਾਂ ਦੀ ਜਾਂਚ

ਡਾ. ਏਕਤਾ ਸਿਆਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ। ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੇ ਕੈਂਪ ਦਾ ਲਾਭ ਉਠਾਇਆ। ਕੈਂਪ ‘ਚ ਕਈ ਮਰੀਜ ਅੱਖਾਂ ਦੇ ਆਪਰੇਸ਼ਨ ਲਈ ਵੀ ਚੁਣੇ ਗਏ, ਜਿਨ੍ਹਾਂ ਦੀਆਂ ਅੱਖਾਂ ਦਾ ਆਪਰੇਸ਼ਨ ਸਿਵਲ ਹਸਪਤਾਲ ਮੁਕਤਸਰ ਵਿਖੇ ਕੀਤੇ ਜਾਣਗੇ। ਸਮਾਰੌਹ ਦੌਰਾਨ ਜਿੱਥੇ ਕਲੱਬ ਵੱਲੋਂ ਮੁੱਖ ਮਹਿਮਾਨ ਭਾਰਤ ਭੂਸ਼ਣ ਬਿੰਟਾ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਹੀ ਕਲੱਬ ਵੱਲੋਂ ਮੁੱਖ ਮਹਿਮਾਨ ਨੇ ਸਿਹਤ ਵਿਭਾਗ ਦੀ ਟੀਮ ਅਤੇ ਹੋਰ ਸਹਿਯੋਗ ਦੇਣ ਵਾਲੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਜਿਲ੍ਹਾ ਹੈਲਥ ਇੰਸਪੈਕਟਰ ਭਗਵਾਨ ਦਾਸ, ਚੇਅਰਮੈਨ ਵਿਕਾਸ ਗੋਇਲ, ਕੋ-ਚੇਅਰਮੈਨ ਰਵੀ ਅਗਰਵਾਲ, ਦੀਪਕ ਮੰਗਲਾ, ਡਾ.ਵਿਜੈ ਸੁਖੀਜਾ, ਸਤਪਾਲ ਗੂੰਬਰ, ਪਰਮਜੀਤ ਸਿੰਘ ਢੀਂਗਰਾ, ਬੂਟਾ ਰਾਮ ਕਮਰਾ, ਰਵਿੰਦਰ ਭਠੇਜਾ, ਚਿਮਨ ਲਾਲ, ਅਰੁਣ ਮਿੱਤਲ, ਪਵਨ ਖੁਰਾਣਾ, ਅਭਿਸ਼ੇਕ ਭਠੇਜਾ, ਸ਼ਿਵਰਾਜ ਬਰਾੜ, ਸ਼ੈਰਾਜ, ਗੋਰਾ, ਟੋਨੀ ਗਰਗ, ਪੱਪੂ ਡੰਡੇਵਡ ਆਦਿ ਵੀ ਮੌਜੂਦ ਸਨ।