ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਕੌਮੀ ਖਪਤਕਾਰ ਅਧਿਕਾਰ ਦਿਵਸ ਨੂੰ ਖਪਤਕਾਰ ਦਿਵਸ ਹਫਤੇ ਵਜੋਂ ਮਨਾਇਆ
,
ਮਲੋਟ:- ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵੱਲੋਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬਠਲਾ ਦੀ ਅਗਵਾਈ ਹੇਠ ਕੌਮੀ ਖਪਤਕਾਰ ਅਧਿਕਾਰ ਦਿਵਸ ਨੂੰ ਖਪਤਕਾਰ ਦਿਵਸ ਹਫਤੇ ਵਜੋਂ ਮਨਾਇਆ ਗਿਆ। ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਸ਼੍ਰੀਮਤੀ ਸੁਖਦੀਪ ਕੌਰ ਜੋਸ਼ਨ ਮੁੱਖੀ ਖਪਤਕਾਰ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਸਨ। ਅਖੀਰਲੇ ਦਿਨ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੂੰ ਨੁੱਕੜ ਨਾਟਕਾਂ ਰਾਹੀਂ ਖਪਤਕਾਰਾਂ ਦੇ ਅਧਿਕਾਰਾਂ ਅਤੇ ਜਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਪ੍ਰਾਇਮਰੀ ਜਮਾਤ ਦੇ ਛੋਟੇ ਵਿਦਿਆਰਥੀਆਂ ਨੂੰ ਨਾਟਕਾਂ ਰਾਹੀਂ ਕੋਰੋਨਾ ਕਾਲ ਵਿੱਚ ਜਾਗੋ ਗ੍ਰਾਹਕ ਜਾਗੋ ਮੁਹਿੰਮ ਬਾਰੇ ਜਾਣੂੰ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਸੁਖਦੀਪ ਕੌਰ ਜੋਸ਼ਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਖਪਤਕਾਰ ਆਪਣੇ ਅਧਿਕਾਰਾਂ ਦੀ ਰਾਖੀ ਕਿਵੇਂ ਕਰ ਸਕਦਾ ਹੈ ਅਤੇ ਇੱਕ ਖਪਤਕਾਰ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬਠਲਾ ਜੋ ਕਿ ਖੁੱਦ ਇੱਕ ਮਹਾਨ ਅਰਥ ਸ਼ਾਸ਼ਤਰੀ ਹਨ, ਨੇ ਬੱਚਿਆਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਤਾਂ ਜੋ ਹਰੇਕ ਨਾਗਰਿਕ ਨੂੰ ਬੁਨਿਆਦੀ, ਜ਼ਰੂਰੀ ਵਸਤਾਂ ਅਤੇ ਸੇਵਾਵਾਂ ਜਿਵੇਂ ਕਿ ਢੁਕਵਾਂ ਭੋਜਨ, ਕੱਪੜਾ, ਰਿਹਾਇਸ਼, ਸਿਹਤ ਸੰਭਾਲ, ਸਿੱਖਿਆ, ਜਨਤਕ ਸਹੂਲਤਾਂ, ਪਾਣੀ ਆਦਿ ਮਿਲ ਸਕੇ ਅਤੇ ਸਫਾਈ ਦਾ ਅਧਿਕਾਰ ਪ੍ਰਾਪਤ ਕੀਤਾ ਜਾਵੇ। ਸਮਾਗਮ ਦੇ ਅਖੀਰ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਸ਼੍ਰੀਮਤੀ ਸੁਖਦੀਪ ਕੌਰ ਜੋਸ਼ਨ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਾਮਰਸ ਵਿਭਾਗ ਦੇ ਮੁੱਖੀ ਆਸ਼ੂ ਗਾਂਧੀ ਨੇ ਕੀਤਾ। ਇਸ ਮੌਕੇ ਅਨੀਤਾ ਡੂੰਮਰਾ, ਰਾਮ ਚੰਦਰ ਸ਼ਾਸ਼ਤਰੀ, ਰਚਨਾ ਨਾਰੰਗ ਅਤੇ ਕੁਲਵਿੰਦਰ ਕੌਰ ਜੋਸ਼ਨ ਆਦਿ ਅਧਿਆਪਕ ਹਾਜ਼ਿਰ ਸਨ।