ਚੜ੍ਹਦੀ ਕਲਾ ਸਮਾਜਸੇਵੀ ਸੰਸਥਾ ਨੇ 400 ਵਹੀਕਲਾਂ ਤੇ ਲਗਾਏ ਰਿਫਲੈਕਟਰ
ਧੰਨ-ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚੜ੍ਹਦੀ ਕਲਾ ਸਮਾਜਸੇਵੀ ਸੰਸਥਾ ਮਲੋਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਵਿਖੇ ਕਰੀਬ 400 ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ। ਇਸ ਦੀ ਸ਼ੁਰੂਆਤ ਸ. ਇਕਬਾਲ ਸਿੰਘ ਡੀ.ਐੱਸ.ਪੀ ਮਲੋਟ, ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਟ੍ਰੈਫਿਕ ਇੰਚਾਰਜ ਸ. ਹਰਭਗਵਾਨ ਸਿੰਘ ਅਤੇ ਪ੍ਰਧਾਨ ਸਵਰਨ ਸਿੰਘ ਵੱਲੋਂ ਕਰਵਾਈ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਧੰਨ-ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚੜ੍ਹਦੀ ਕਲਾ ਸਮਾਜਸੇਵੀ ਸੰਸਥਾ ਮਲੋਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਵਿਖੇ ਕਰੀਬ 400 ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ। ਇਸ ਦੀ ਸ਼ੁਰੂਆਤ ਸ. ਇਕਬਾਲ ਸਿੰਘ ਡੀ.ਐੱਸ.ਪੀ ਮਲੋਟ, ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਟ੍ਰੈਫਿਕ ਇੰਚਾਰਜ ਸ. ਹਰਭਗਵਾਨ ਸਿੰਘ ਅਤੇ ਪ੍ਰਧਾਨ ਸਵਰਨ ਸਿੰਘ ਵੱਲੋਂ ਕਰਵਾਈ ਗਈ। ਇਸ ਮੌਕੇ ਡੀ.ਐੱਸ.ਪੀ ਇਕਬਾਲ ਸਿੰਘ ਨੇ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਿਫਲੈਕਟਰ ਲਗਾਉਣੇ ਬਹੁਤ ਹੀ ਜ਼ਰੂਰੀ ਹਨ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਸ ਤੌਰ ਤੇ ਟਰਾਲੀਆਂ, ਘੜੂਕੇ, ਰੇਹੜੀਆਂ ਤੇ ਰਿਫਲੈਕਟਰ ਹੋਣੇ ਬਹੁਤ ਜ਼ਰੂਰੀ ਹਨ ਕਿਉਂਕਿ ਧੁੰਦ ਵਿੱਚ ਇਹਨਾਂ ਵਾਹਨਾਂ ਤੇ ਰਿਫਲੈਕਟਰ ਨਾ ਹੋਣ ਕਰਕੇ ਹਾਦਸੇ ਹੋ ਜਾਂਦੇ ਹਨ। ਡਾ. ਗਿੱਲ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਵੱਲੋਂ ਸਾਰੇ ਜਿਲ੍ਹੇ ਵਿੱਚ ਹੀ ਰਿਫਲੈਕਟਰ ਲਾਉਣੇ ਆਰੰਭ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਹੀਕਲਾਂ ਤੋਂ ਇਲਾਵਾ ਵੀ ਇਹ ਆਵਾਰਾ ਪਸ਼ੂਆਂ ਦੇ ਗਲਾਂ ਵਿੱਚ ਵੀ ਰਿਫਲੈਟਰ ਵਾਲੇ ਪਟੇ ਪਾਏ ਜਾਣਗੇ। ਡਾ. ਗਿੱਲ ਨੇ ਪਿੰਡਾਂ ਦੇ ਸਰਪੰਚਾਂ ਤੇ ਗ੍ਰਾਮ ਪੰਚਾਇਤ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਪਿੰਡਾਂ ਦੀਆਂ ਟਰਾਲੀਆਂ ਤੇ ਰਿਫਲੈਕਟਰ ਲਗਾਏ ਜਾਣ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਪ੍ਰਧਾਨ ਸਵਰਨ ਸਿੰਘ, ਹਰਭਜਨ ਸਿੰਘ ਜਨਰਲ ਸਕੱਤਰ, ਮਾਸਟਰ ਹਰਜਿੰਦਰ ਸਿੰਘ ਕੈਸ਼ੀਅਰ, ਚੇਅਰਮੈਨ ਮਹਿਮਾ ਸਿੰਘ ਕੱਟਿਆਂਵਾਲੀ, ਸਰਪਰਸਤ ਸੁਖਦੇਵ ਸਿੰਘ ਗਿੱਲ, ਰਾਮ ਸਿੰਘ ਪੀ.ਏ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ, ਜਸਵਿੰਦਰ ਸਿੰਘ, ਕੁਲਜੀਤ ਸਿੰਘ, ਸਰੂਪ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ, ਦੇਸਰਾਜ ਸਿੰਘ, ਗੁਰਪ੍ਰੀਤ ਸਿੰਘ ਨੱਢਾ, ਪ੍ਰੇਮ ਕੁਮਾਰ ਮੋਗਾ, ਕ੍ਰਿਸ਼ਨ ਕੁਮਾਰ ਮੋਗਾ ਤੋਂ ਇਲਾਵਾ ਹਰਪਾਲ ਸਿੰਘ ਏ.ਐੱਸ.ਆਈ ਅਤੇ ਸਮੂਹ ਟ੍ਰੈਫਿਕ ਮੁਲਾਜ਼ਮ ਮੌਜੂਦ ਸਨ।
Author : Malout Live