ਕੈਂਪ ਲਗਾ ਕੇ ਮੰਦਬੁੱਧੀ ਬੱਚਿਆਂ,ਬਜੁਰਗਾਂ ਨੂੰ 133 ਸਰਟੀਫਿਕੇਟ ਦਿੱਤੇ ਅਜਿਹੇ ਸਰਟੀਫਿਕੇਟਾਂ ਲਈ ਜਾਣਾ ਪੈਂਦਾ ਸੀ ਫਰੀਦਕੋਟ ਆਰਥਿਕ ਤੋਰ ਤੇ ਕੰਮਜੋਰ ਵਰਗ ਲਈ ਪੰਜਾਬ ਸਰਕਾਰ ਵੱਚਨਬੱਧ- ਐਮ.ਐਲ.ਏ ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ :-  ਜਿਲਾ ਪ੍ਰਸ਼ਾਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਬੁੱਧਵਾਰ ਨੂੰ ਖੱਜਲ ਖੁਆਈ ਤੋਂ ਬਚਣ ਲਈ ਮੰਦਬੂੱਧੀ ਬੱਚਿਆ ਅਤੇ ਨੋਜਵਾਨਾਂ  ਲਈ ਗਿਦੜਬਾਹਾ ਵਿਖੇ ਉਚੇਚੇ ਤੋਰ ਤੇ ਇਕ ਕੈਂਪ ਲਗਾ ਕੇ 133 ਲੋੜਵੰਦਾ ਨੂੰ ਸਰਟੀਫਿਕੇਟ ਜਾਰੀ ਕਰਵਾਏ ਗਏ।ਇਸ ਮੋਕੇ ਐਮ.ਐਲ.ਏ ਰਾਜਾ ਵੜਿੰਗ ਨੇ ਵੀ ਕੈਂਪ ਵਿਚ ਸ਼ਮੂਲਿਅਤ ਕੀਤੀ ਉਹਨਾ ਜਿਲਾ ਪ੍ਰਸਾਸ਼ਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਤਕਰੀਬਨ 130 ਪਰਿਵਾਰ ਜੋ ਕਿ ਫਰੀਦਕੋਟ ਜਾਣ ਲਈ ਅਸਮਰਥ ਸਨ ਉਹਨਾ ਦੀ ਸਹੂਲਤ ਲਈ ਇਹ ਨਵੇਕਲਾ ਅਤੇ ਖਾਸ ਕੈਂਪ ਲਗਾਇਆ ਗਿਆ ਹੈ।

ਉਨਾਂ ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ, ਐਸ ਡੀ ਐਮ ਓਮ ਪ੍ਰਕਾਸ਼ ਅਤੇ ਜੀਓਜੀ ਦੀ ਟੀਮ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜਿਨਾਂ ਨੇ ਇਨਾਂ ਪਰਿਵਾਰਾਂ ਦਾ ਪਤਾ ਲਗਾਉਣ ਵਿਚ ਸਹਾਇਤਾ ਕੀਤੀ। ਰਾਜਾ ਵੜਿੰਗ ਨੇ ਦੱਸਿਆ ਕਿ ਡਾਕਟਰਾਂ ਦਾ ਪੂਰਾ ਪੈਨਲ ਹੀ ਫਰੀਦਕੋਟ ਇਸ ਕਾਰਜ ਨੂੰ ਸੰਪਨ ਕਰਨ ਵਾਸਤੇ ਜਿਲਾ ਪ੍ਰਸ਼ਾਸਨ ਦੀ ਮਦਦ ਨਾਲ ਬੁਲਾਇਆ ਗਿਆ। ਉਨਾ ਦੱਸਿਆ ਕਿ ਕੈਂਪ ਵਿਚ ਡਾਕਟਰਾਂ ਵੱਲੋਂ ਤਸੱਲੀਬਖਸ਼ ਤਰੀਕੇ ਨਾਲ ਬਿਨਾ ਕਿਸੇ ਖੱਜਲ ਖੁਆਰੀ ਦੇ ਲਾਭ ਪਾਤਰੀਆਂ ਨੂੰ ਸਰਟੀਫਿਕੇਟ ਵੰਡੇ। ਉਹਨਾ ਦੱਸਿਆ ਕਿ ਅਜਿਹੇ ਕੈਂਪ ਆਉਣ ਵਾਲੇ ਦਿਨਾਂ ਵਿਚ ਵੀ ਲਗਾਏ ਜਾਣਗੇ ਅਤੇ ਪੰਜਾਬ ਸਰਕਾਰ ਆਰਥਿਕ ਤੋਰ ਤੇ ਕੰਮਜੋਰ ਅਤੇ ਪਿਛੜੇ ਵਰਗ ਦੇ ਲਾਈ ਹਮੇਸ਼ਾ ਵਚਨਬੱਧ ਹੈ।ਉਨਾ ਆਸ ਪ੍ਰਗਟਾਈ ਕਿ ਇਹਨਾ ਸਰਟੀਫਿਕੇਟਾਂ ਦੀ ਸਹਾਇਤਾ ਨਾਲ ਇਹ ਮੰਦਬੁੱਧੀ ਬੱਚਿਆਂ ਅਤੇ ਹੋਰ ਲਾਭ ਪਾਤਰੀ, ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਜਲਦ ਹੀ ਲੈ ਸਕਣਗੇ।