ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 02 ਵੱਖ ਵੱਖ ਮੁਕੱਦਮਿਆਂ ਵਿੱਚ 22 ਚੋਰੀ ਦੇ ਮੋਟਰਸਾਇਕਲ ਬ੍ਰਾਮਦ ਕਰ 02 ਵਿਅਕਤੀਆਂ ਨੂੰ ਕੀਤਾ ਕਾਬੂ
ਮਲੋਟ: ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਚੋਰ ਗਿਰੋਹ ਨੁੰ ਕਾਬੂ ਕੀਤਾ ਹੈ। ਡਾ. ਸਚਿਨ ਗੁਪਤਾ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਜਿਲ੍ਹਾ ਅੰਦਰ 02 ਵੱਖ-ਵੱਖ ਮੁਕੱਦਮਿਆਂ ਵਿੱਚ ਚੋਰੀ ਦੇ 22 ਮੋਟਰਸਾਇਕਲ ਸਮੇਤ 02 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਏ.ਐੱਸ.ਆਈ ਜਸਵੀਰ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਸ਼ੱਕੀ ਪੁਰਸ਼ਾ ਦੇ ਸੰਬੰਧ ਵਿੱਚ ਦਾਨੇਵਾਲਾ ਚੌਂਕ ਮਲੋਟ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਜੂ ਪੁੱਤਰ ਪ੍ਰਭਦਿਆਲ ਵਾਸੀ ਬਾਬਾ ਦੀਪ ਸਿੰਘ ਨਗਰ ਸੇਖੂ ਰੋਡ, ਮਲੋਟ ਹਾਲਅਬਾਦ ਸਰਾਭਾ ਨਗਰ ਗਲੀ ਨੰਬਰ 03 ਮਲੋਟ, ਮੋਟਰਸਾਇਕਲ ਚੋਰੀ ਕਰਕੇ ਮੋਟਰਸਾਇਕਲ ਅੱਗੇ ਵੇਚਣ ਦਾ ਆਦੀ ਹੈ, ਜੋ ਚੋਰੀ ਕੀਤੇ ਹੋਏ ਮੋਟਰਸਾਇਕਲ ਨੂੰ ਵੇਚਣ ਲਈ ਪਿੰਡ ਛਾਪਿਆਵਾਲੀ ਦੀ ਤਰਫੋਂ ਮਲੋਟ ਨੂੰ ਆ ਰਿਹਾ ਹੈ,
ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 227 ਮਿਤੀ 31.08.2022 ਅ/ਧ 379,411 ਹਿੰ:ਦੰ ਐਕਟ ਤਹਿਤ ਥਾਣਾ ਸਿਟੀ ਮਲੋਟ ਵਿਖੇ ਦਰਜ ਕਰ ਰਾਜੂ ਪੁੱਤਰ ਪ੍ਰਭਦਿਆਲ ਨੂੰ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਇਸ ਕੋਲੋ ਅਲੱਗ-ਅਲੱਗ ਮਾਰਕਾ ਦੇ 17 ਚੋਰੀ ਦੇ ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। ਦੂਸਰੀ ਜਾਣਕਾਰੀ ਅਨੁਸਾਰ ਏ.ਐੱਸ.ਆਈ ਸੁਖਦੇਵ ਸਿੰਘ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਮਸੀਤ ਵਾਲਾ ਚੌਂਕ ਸ਼੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ਿਵਾ ਉਰਫ ਕਰਨ ਪੁੱਤਰ ਅਸ਼ੌਕ ਕੁਮਾਰ ਵਾਸੀ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 02 ਸ਼੍ਰੀ ਮੁਕਤਸਰ ਸਾਹਿਬ ਜੋ ਕੇ ਮੋਟਰਸਾਇਕਲ ਚੋਰੀ ਕਰਕੇ ਅੱਗੇ ਵੇਚਦਾ ਹੈ ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ਤੇ ਮੁਕੱਦਮਾ ਨੰਬਰ 211 ਮਿਤੀ 31.08.2022 ਅ/ਧ 379,411 ਹਿੰ:ਦੰ ਐਕਟ ਥਾਣਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕਰ, ਪੁਲਿਸ ਵੱਲੋਂ ਬੂੜਾ ਗੁਜਰ ਰੋੜ ਪਰ ਨਾਕਾ ਬੰਦੀ ਦੌਰਾਨ ਕਰਨ ਪੁੱਤਰ ਅਸ਼ੋਕ ਕੁਮਾਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ 05 ਮੋਟਰਸਾਇਕਲ ਬ੍ਰਾਮਦ ਕੀਤੇ ਗਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸੇ ਤਰਾਂ ਪੁਲਿਸ ਵੱਲੋਂ ਦੋਨੋ ਵੱਖ ਵੱਖ ਮੁਕੱਦਮਿਆ ਵਿੱਚ 22 ਚੋਰੀ ਦੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ।
Author: Malout Live