ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਮੇਤ 6 ਜ਼ਿਲ੍ਹਿਆ ਵਿੱਚ 5 ਸਤੰਬਰ ਨੂੰ ਨਹੀਂ ਚੱਲਣਗੀਆਂ ਸਕੂਲ ਵੈਨਾਂ

ਮਲੋਟ (ਪੰਜਾਬ): ਪੰਜਾਬ ਸਰਕਾਰ ਵੱਲੋਂ ਸਕੂਲ ਵੈਨਾਂ ਉੱਪਰ ਲਗਾਏ ਜਾ ਰਹੇ ਟੈਕਸ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਸਕੂਲ ਵੈਨ ਚਾਲਕਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਮਲੋਟ ਸਬ ਡਵੀਜਨ ਦੇ ਅਲੱਗ-ਅਲੱਗ ਸਕੂਲਾਂ ਦੀਆਂ ਵੈਨ ਚਾਲਕਾਂ ਵੱਲੋਂ ਆਪਣੀਆਂ ਵੈਨਾਂ ਸਮੇਤ ਮਲੋਟ ਦੀ ਦਾਣਾ ਮੰਡੀ ਵਿੱਚ ਇਹ ਵਿਸੇਸ਼ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਵੱਲੋਂ ਕੀਤੀ ਗਈ।

ਇਸ ਦੌਰਾਨ ਉਹਨਾਂ ਵੱਲੋਂ ਵੈਨ ਚਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਿੱਚ 6 ਜ਼ਿਲ੍ਹਿਆ ਦੇ ਸਕੂਲੀ ਵੈਨ ਚਾਲਕਾਂ ਵੱਲੋਂ ਸੰਘਰਸ਼ ਹੋਰ ਤੇਜ਼ ਕਰਨ ਲਈ 5 ਸਤੰਬਰ ਦਿਨ ਸੋਮਵਾਰ ਨੂੰ ਇੱਕ ਦਿਨ ਪੂਰਨ ਵੈਨਾਂ ਬੰਦ ਕਰਕੇ ਭਾਰੀ ਇਕੱਠ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਇਸ ਇਕੱਠ ਵਿੱਚ ਸਕੂਲੀ ਵੈਨ ਚਾਲਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।ਇਸ ਮੌਕੇ ਵੈਨ ਚਾਲਕਾਂ ਅਤੇ ਵੈਨ ਅਪਰੇਟਰ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਵੈਨ ਚਾਲਕ ਪਹਿਲਾ ਹੀ ਕੋਰੋਨਾ ਕਾਲ ਦੌਰਾਨ ਮੰਦੀ ਦੇ ਆਲਮ ਵਿੱਚੋਂ ਗੁਜਰੇ ਹਨ, ਹੁਣ ਸਰਕਾਰ ਵੱਲੋਂ ਵੈਨਾਂ ਉੱਪਰ ਵਧਾਏ ਟੈਕਸਾਂ ਕਾਰਨ ਉਹ ਟੈਕਸ ਭਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਵੱਧ ਕਿਰਾਇਆ ਭਰਨ ਨੂੰ ਤਿਆਰ ਨਹੀਂ, ਜਿਸ ਕਾਰਨ ਵੈਨਾਂ ਵਾਲਿਆਂ ਨੂੰ ਵੈਨਾਂ ਚਲਾਉਣੀਆਂ ਮੁਸ਼ਕਿਲ ਹਨ। Author: Malout Live