PCR ਮਲੋਟ ਦੇ ਵਿੱਚ ਤਾਇਨਾਤ HC ਗੁਰਵਿੰਦਰ ਸਿੰਘ ਦੇ ਮਾਤਾ ਜੀ ਸ਼੍ਰੀਮਤੀ ਪ੍ਰਕਾਸ਼ ਕੌਰ ਮਾਰਕਫੈੱਡ ਡਿਪਾਰਟਮੈਂਟ ਤੋਂ ਹੋਏ ਸੇਵਾਮੁਕਤ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਬਾਦੀਆ ਪਿੰਡ ਦੇ ਵਸਨੀਕ ਅਤੇ ਪੀ.ਸੀ.ਆਰ ਸਟਾਫ ਮਲੋਟ ਵਿੱਚ ਹੋਲਦਾਰ ਵਜੋਂ ਸੇਵਾਵਾਂ ਨਿਭਾ ਰਹੇ ਗੁਰਵਿੰਦਰ ਸਿੰਘ ਦੇ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਬਾਠ ਨੂੰ ਮਾਰਕਫੈੱਡ ਡਿਪਾਰਟਮੈਂਟ ਵਿੱਚ ਸਾਲ 1999 ਵਿੱਚ ਮਲੋਟ ਵਿਖੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਜਿਸ ਦੌਰਨ ਇਸ ਵਿਭਾਗ ਵਿੱਚ ਤਕਰੀਬਨ 25 ਸਾਲ ਤੋਂ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸ਼੍ਰੀਮਤੀ ਪ੍ਰਕਾਸ਼ ਕੌਰ ਬੀਤੇ ਦਿਨੀਂ ਸੇਵਾਮੁਕਤ ਹੋਏ ਹਨ।
ਇਸ ਦੌਰਾਨ ਮਾਰਕਫੈੱਡ ਡਿਪਾਰਟਮੈਂਟ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਦੀ ਵਿਦਾਇਗੀ ਪਾਰਟੀ ਤੇ ਮਾਰਕਫੈੱਡ ਮਲੋਟ ਦੇ ਵਿਭਾਗ ਦਾ ਸਮੂਹ ਸਟਾਫ਼ ਹਾਜ਼ਿਰ ਸੀ। Author : Malout Live