ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਪਿੰਡ ਫਰੀਦ ਕੇਰਾ (ਬਲੋਚਕੇਰਾ) ਵਿਖੇ 21 ਨਵ ਜੰਮੀਆਂ ਧੀਆਂ ਦੀ ਮਨਾਈ ਗਈ ਲੋਹੜੀ

ਬੇਟੀ ਬਚਾਓ ਬੇਟੀ ਪੜਾਓ ਦੇ ਉਦੇਸ਼ ਨਾਲ ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਬਲਾਕ ਕੋਆਰਡੀਨੇਟਰ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਲੰਬੀ ਦੀ ਅਗਵਾਈ ਵਿੱਚ ਸੰਗਤ ਦੇ ਸਹਿਯੋਗ ਨਾਲ ਪਿੰਡ ਫਰੀਦ ਕੇਰਾ (ਬਲੋਚਕੇਰਾ) ਵਿਖੇ 21 ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੇਟੀ ਬਚਾਓ ਬੇਟੀ ਪੜਾਓ ਦੇ ਉਦੇਸ਼ ਨਾਲ ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਬਲਾਕ ਕੋਆਰਡੀਨੇਟਰ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਲੰਬੀ ਦੀ ਅਗਵਾਈ ਵਿੱਚ ਸੰਗਤ ਦੇ ਸਹਿਯੋਗ ਨਾਲ ਪਿੰਡ ਫਰੀਦ ਕੇਰਾ (ਬਲੋਚਕੇਰਾ) ਵਿਖੇ 21 ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਧੀਆਂ ਨੂੰ ਸਮਰਪਿਤ ਕਰਵਾਏ ਇਸ ਲੋਹੜੀ ਸਮਾਗਮ ਦੌਰਾਨ ਸਮਾਜ ਸੇਵੀਆਂ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਗਿੱਲ ਨੇ ਨਵ ਜੰਮੀਆਂ ਧੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਅਤੇ ਪਿੰਡ ਦੀ ਪੰਚਾਇਤ ਅਤੇ ਸੰਗਤ ਦਾ ਧੰਨਵਾਦ ਕੀਤਾ ਜੋ ਹਰੇਕ ਸਾਲੀ ਨਵ ਜੰਮੀਆਂ ਧੀਆਂ ਦੀ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਉਂਦੇ ਹਨ।

ਇਸ ਮੌਕੇ ਜੱਸਾ ਸਿੰਘ ਜੇ.ਈ ਬਲਜੀਤ ਸਿੰਘ, ਜੇ.ਈ ਗੁਰਤੇਜ ਸਿੰਘ ਅਤੇ ਪਵਨ ਨੰਬਰਦਾਰ ਨੇ ਵੀ ਸੰਬੋਧਨ ਕੀਤਾ। ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਔਲਖ, ਪ੍ਰਧਾਨ ਦੇਸ ਰਾਜ ਸਿੰਘ, ਕਿਰਨਦੀਪ ਸਿੰਘ ਗਿੱਲ ਸਮਾਜ ਸੇਵੀ, ਬੋਹੜ ਸਿੰਘ ਥਾਣੇਦਾਰ ਸਾਹਿਬ, ਗੁਰਦੇਵ ਸਿੰਘ ਬਲੋਚਕੇਰਾ, ਮੈਡਮ ਚਰਨਜੀਤ ਕੌਰ ਸੁਪਰਵਾਈਜ਼ਰ, ਮਾ.ਮਲਕੀਤ ਸਿੰਘ, ਇੰਸ ਹਰਮੇਸ਼ ਇੰਦਰ ਸਿੰਘ ਫੌਜੀ, ਜਗੀਰ ਸਿੰਘ, ਗੁਰਮੀਤ ਸਿੰਘ ਕਲਰੱਕ, ਮਲਕੀਤ ਸਿੰਘ, ਜਗਤੇਜ ਸਿੰਘ, ਮਨਮੋਹਨ ਸਿੰਘ ਲਾਇਨਮੈਨ, ਗੁਰਪ੍ਰੀਤ ਸਿੰਘ ਨੰਬਰਦਾਰ, ਖਜ਼ਾਨਾ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਬਾਦਲ, ਸਤਪਾਲ ਸਿੰਘ ਨਿਉ ਵਿਸ਼ਕਰਮਾ ਦਾਨੇ ਵਾਲਾ, ਕਸ਼ਮੀਰ ਸਿੰਘ ਠਾਣੇਦਾਰ ਪਲਵਿੰਦਰਜੀਤ ਸਿੰਘ, ਜੋਸ਼ਨ ਪੁਨਰਦੀਪ ਸਿੰਘ ਐਨ.ਆਰ.ਆਈਜ਼, ਡੀ.ਐਸ.ਪੀ ਬਲਦੇਵ ਸਿੰਘ ਕੱਖਾਂਵਾਲੀ, ਠਾਣੇਦਾਰ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਇਲਾਕੇ ਦੀ ਸੰਗਤ ਅਤੇ ਪੰਚਾਇਤ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਵਿੱਚ ਲੋਹੜੀ ਬਾਲ ਕੇ ਲੋਹੜੀ ਮਨਾਈ ਗਈ ਅਤੇ ਧੀਆਂ ਨੂੰ ਨਵੇਂ ਕੱਪੜੇ ਮਾਪਿਆਂ ਨੂੰ ਮੂੰਗਫਲੀਆਂ, ਰਿਓੜੀਆਂ ਅਤੇ ਗਚਕ ਦੇ ਕੇ ਸਨਮਾਨਿਤ ਕੀਤਾ ਗਿਆ।

Author : Malout Live