ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵੱਲੋਂ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਕਰਵਾਈ ਗਈ ਆਨਲਾਈਨ ਐਕਟੀਵਿਟੀ
ਮਲੋਟ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ (ਪਟਿਆਲਾ) ਦੇ ਅਧੀਨ ਚੱਲ ਰਹੇ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵੱਲੋਂ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਆਨਲਾਈਨ ਐਕਟੀਵਿਟੀ ਕਰਵਾਈ ਗਈ। ਜਿਸ ਵਿੱਚ ਨਰਸਰੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੀਲੇ ਰੰਗ ਦੇ ਕੱਪੜੇ ਪਾ ਕੇ ਕਲਾਸ ਇੰਚਾਰਜਾਂ ਨੂੰ ਤਸਵੀਰਾਂ ਭੇਜੀਆਂ ਗਈਆਂ। ਸੀਨੀਅਰ ਬਲਾਕ ਦੇ ਚੱਲ ਰਹੇ ਚਾਰ ਹਾਊਸਜ਼ ਅਨੁਸਾਰ ਵਿਦਿਆਰਥੀਆਂ ਵਿਚਕਾਰ ਬਸੰਤ ਪੰਚਮੀ ਤਿਉਹਾਰ ਨਾਲ ਸੰਬੰਧਿਤ ਡਰਾਇੰਗ ਅਤੇ ਪੋਸਟਰ ਮੇਕਿੰਗ ਆਨਲਾਈਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਦੁਆਰਾ ਬਣਾਈਆਂ ਤਸਵੀਰਾਂ ਆਪਣੇ ਹਾਊਸ ਇੰਚਾਰਜਾਂ ਨੂੰ ਭੇਜੀਆਂ ਗਈਆਂ। ਬੱਚਿਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਇੰਟਰ ਹਾਊਸ ਮੁਕਾਬਲੇ ਵਿੱਚ ਭਾਗ ਲਿਆ ਗਿਆ।
ਇਹਨਾਂ ਮੁਕਾਬਲਿਆਂ ਵਿੱਚੋਂ ਤੀਜੀ ਅਤੇ ਪੰਜਵੀਂ ਜਮਾਤ ਦੇ ਡਰਾਇੰਗ ਇੰਟਰ ਹਾਊਸ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਭਦੀਪ ਸਿੰਘ ਸ਼ਹੀਦ ਊਧਮ ਸਿੰਘ ਹਾਊਸ, ਦੂਜਾ ਸਥਾਨ ਮਹਿਕਪ੍ਰੀਤ ਕੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ, ਤੀਸਰਾ ਸਥਾਨ ਸਤਨਾਮ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਨੇ ਹਾਸਿਲ ਕੀਤਾ। ਛੇਵੀਂ ਤੋਂ ਨੌਵੀਂ ਜਮਾਤ ਦੇ ਪੋਸਟਰ ਮੇਕਿੰਗ ਇੰਟਰ ਹਾਊਸ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਜਦੀਪ ਕੌਰ ਸ਼ਹੀਦ ਭਗਤ ਸਿੰਘ ਹਾਊਸ, ਦੂਸਰਾ ਸਥਾਨ ਗੁਰਪ੍ਰੀਤ ਕੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ, ਤੀਸਰਾ ਸਥਾਨ ਜੋਤਕਰਨ ਕੌਰ ਗਿਆਨੀ ਦਿੱਤ ਸਿੰਘ ਹਾਊਸ ਅਤੇ ਹਰਮਨ ਕੌਰ ਸ਼ਹੀਦ ਊਧਮ ਸਿੰਘ ਹਾਊਸ ਨੇ ਹਾਸਿਲ ਕੀਤਾ। ਹਾਊਸ ਇੰਚਾਰਜਾਂ ਵੱਲੋਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਆਪਣੇ ਹੁਨਰ ਨੂੰ ਜਾਗ੍ਰਿਤ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਮੁੱਖੀ ਸ਼੍ਰੀਮਤੀ ਵਰਿੰਦਰ ਕੌਰ ਸਿੱਧੂ ਨੇ ਆਪਣੇ ਆਨਲਾਈਨ ਲੈਕਚਰ ਰਾਹੀਂ ਜਿੱਥੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਉੱਥੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਵੀ ਦਿੱਤੀ।